ਜਾਪਾਨ ''ਚ ਓਲੰਪਿਕ ਟੈਸਟ ਈਵੈਂਟ ਲਈ ਭਾਰਤੀ ਨਿਸ਼ਾਨੇਬਾਜ਼ੀ ਟੀਮ ਦਾ ਐਲਾਨ

02/28/2020 11:18:52 AM

ਸਪੋਰਟਸ ਡੈਸਕ— ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ) ਨੇ ਅਪ੍ਰੈਲ 'ਚ ਅਸਾਕਾ ਸ਼ੂਟਿੰਗ ਰੇਂਜ 'ਚ ਹੋਣ ਵਾਲੇ ਓਲੰਪਿਕ ਟੈਸਟ ਈਵੈਂਟ ਲਈ 25 ਮੈਂਮਬਰੀ ਨਿਸ਼ਾਨੇਬਾਜ਼ੀ ਦਲ ਐਲਾਨ ਕੀਤਾ ਹੈ ਪਰ ਫੈਡਰੇਸ਼ਨ ਕੋਰੋਨਾ ਵਾਈਰਸ ਦੇ ਚੱਲਦੇ ਹਾਲਤ 'ਤੇ ਨਜ਼ਰ ਰੱਖੇਗਾ ਅਤੇ ਉਸ ਤੋਂ ਬਾਅਦ ਹੀ ਟੀਮ ਨੂੰ ਜਾਪਾਨ ਭੇਜਣ ਦਾ ਫੈਸਲਾ ਕਰੇਗਾ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ) ਦੇ ਪ੍ਰਧਾਨ ਰਣਇੰਦਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੀ ਸਿਹਤ ਉਨ੍ਹਾਂ ਦੀ ਪ੍ਰਮੁੱਖ ਤਰਜਿਹ ਹੈ ਅਤੇ ਉਨ੍ਹਾਂ ਨੂੰ ਓਲੰਪਿਕ ਟੈਸਟ ਈਵੈਂਟ 'ਚ ਭੇਜਣ ਦਾ ਕੋਈ ਵੀ ਫੈਸਲਾ ਹਾਲਾਤ ਨੂੰ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ।PunjabKesari
ਓਲੰਪਿਕ ਟੈਸਟ ਈਵੈਂਟ ਲਈ ਟੀਮ : 
50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਪੁਰਸ਼  : ਸੰਜੀਵ ਰਾਜਪੂਤ, ਐਸ਼ਵਰਿਆ ਪ੍ਰਤਾਪ ਸਿੰਘ
50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮਹਿਲਾ : ਅੰਜੁਮ ਮੁਦਗਿਲ
10 ਮੀਟਰ ਏਅਰ ਪਿਸਟਲ ਪੁਰਸ਼ : ਅਭੀਸ਼ੇਕ ਵਰਮਾ, ਸੌਰਭ ਚੌਧਰੀ
10 ਮੀਟਰ ਏਅਰ ਪਿਸਟਲ ਮਹਿਲਾ : ਮਨੂੰ ਭਾਕਰ, ਯਸ਼ਸਵਿਨੀ ਸਿੰਘ ਦੇਸਵਾਲ
10 ਮੀਟਰ ਏਅਰ ਰਾਈਫਲ ਪੁਰਸ਼ :  ਦਿਵਿਆਂਸ਼ ਸਿੰਘ ਪੰਵਾਰ, ਦੀਪਕ ਕੁਮਾਰ
10 ਮੀਟਰ ਏਅਰ ਰਾਈਫਲ ਮਹਿਲਾ : ਅਪੂਰਵੀ ਚੰਦੇਲਾ, ਐਲਵੇਨਿਲ ਵਲਾਰਿਵਾਨ
25 ਮੀਟਰ ਰੈਪਿਡ ਫਾਇਰ ਪਿਸਟਲ ਪੁਰਸ਼ : ਅਨੀਸ਼, ਆਦਰਸ਼ ਸਿੰਘ
25 ਮੀਟਰ ਸਪੋਟਰਸ ਪਿਸਟਲ ਮਹਿਲਾ : ਰਾਹੀ ਸਰਨੋਵਤ, ਚਿੰਕੀ ਯਾਦਵ ਸਕੀਟ 
25 ਮੀਟਰ ਸਪੋਟਰਸ ਪਿਸਟਲ ਪੁਰਸ਼ : ਮੈਰਾਜ ਅਹਿਮਦ ਖਾਨ, ਅੰਗਦ ਵੀਰ ਸਿੰਘ ਬਾਜਵਾ
10 ਮੀਟਰ ਏਅਰ ਪਿਸਟਲ ਮਿਕਸਡ ਟੀਮ : ਅਭੀਸ਼ੇਕ ਵਰਮਾ, ਮਨੂੰ ਭਾਕਰ, ਸੌਰਭ ਚੌਧਰੀ, ਯਸ਼ਸਵਿਨੀ ਸਿੰਘ ਦੇਸਵਾਲ
10 ਮੀਟਰ ਏਅਰ ਰਾਈਫਲ ਮਿਕਸਡ ਟੀਮ : ਦਿਵਿਆਂਸ਼ ਸਿੰਘ ਪੰਵਾਰ, ਅਪੂਰਵੀ ਚੰਦੇਲਾ, ਦੀਪਕ ਕੁਮਾਰ, ਐਲਵੇਨਿਲ ਵਲਾਰਿਵਾਨ।PunjabKesari


Related News