India vs Ireland, 2nd T20I : ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ, ਵੈਭਵ ਨਹੀਂ ਇਨ੍ਹਾਂ 2 ਖਿਡਾਰੀਆਂ ਨੂੰ ਮਿਲਿਆ ਮੌਕਾ

Sunday, Jun 28, 2026 - 05:45 PM (IST)

India vs Ireland, 2nd T20I : ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ, ਵੈਭਵ ਨਹੀਂ ਇਨ੍ਹਾਂ 2 ਖਿਡਾਰੀਆਂ ਨੂੰ ਮਿਲਿਆ ਮੌਕਾ

ਸਪੋਰਟਸ ਡੈਸਕ : ਭਾਰਤ ਅਤੇ ਆਇਰਲੈਂਡ ਵਿਚਕਾਰ ਦੋ ਮੈਚਾਂ ਦੀ ਟੀ-20 ਲੜੀ ਦਾ ਆਖਰੀ ਮੈਚ ਅੱਜ ਬੇਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਟਾਸ ਜਿੱਤ ਤੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ। ਅਈਅਰ ਨੇ ਗੱਲਬਾਤ ਕਰਦਿਆਂ ਕਿ ਮੌਸਮ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ। ਮੀਂਹ ਕਿਸੇ ਵੀ ਸਮੇਂ ਆ ਸਕਦਾ ਹੈ, ਇਸ ਲਈ ਅਸੀਂ ਇਸਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਹਾਂ। ਟੀਮ 'ਚ ਦੋ ਬਦਲਾਅ ਵੀ ਕੀਤੇ ਹਨ। ਸੂਰਯਾਂਸ਼ ਸ਼ੈਡਗੇ ਤੇ ਪ੍ਰਿੰਸ ਟੀਮ ਵਿੱਚ ਆਏ ਹਨ। ਦੋਵੇਂ ਆਪਣਾ ਡੈਬਿਊ ਕਰ ਰਹੇ ਹਨ। ਇਸ ਮੈਚ 'ਚ ਵੈਭਵ ਨੂੰ ਅਜੇ ਵੀ ਮੌਕਾ ਨਹੀਂ ਮਿਲਿਆ।

ਟੀਮਾਂ 

ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਸੂਰਯਾਂਸ਼ ਸ਼ੈਡਗੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ।

ਆਇਰਲੈਂਡ (ਪਲੇਇੰਗ ਇਲੈਵਨ): ਟਿਮ ਟੇਕਟਰ, ਰੌਸ ਐਡੇਅਰ, ਹੈਰੀ ਟੇਕਟਰ, ਲੋਰਕਨ ਟਕਰ (ਵਿਕਟਕੀਪਰ ਤੇ ਕਪਤਾਨ), ਬੈਂਜਾਮਿਨ ਕੈਲਿਟਜ਼, ਗੈਰੇਥ ਡੇਲਾਨੀ, ਜਾਰਜ ਡੌਕਰੇਲ, ਲਿਆਮ ਮੈਕਕਾਰਥੀ, ਮੈਥਿਊ ਹਮਫ੍ਰੇਸ, ਜੈ ਮੂਂਡਰਾ, ਮੈਥਿਊ ਹੌਲਾਰਡ।

ਪਹਿਲੇ ਮੈਚ 'ਚ ਮਿਲੀ ਸੀ ਕਰਾਰੀ ਹਾਰ
ਆਇਰਲੈਂਡ ਖ਼ਿਲਾਫ਼ 2 ਟੀ-20 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੁਕਾਬਲੇ ’ਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੁਕਾਬਲੇ 'ਚ ਭਾਰਤ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਬੁਰੀ ਤਰ੍ਹਾਂ ਫਲਾਪ ਰਹੀ, ਜਿਸ ਕਾਰਨ ਟੀਮ ਨੂੰ ਪਹਿਲੀ ਵਾਰ ਆਇਰਲੈਂਡ ਹੱਥੋਂ ਇੰਟਰਨੈਸ਼ਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲੜੀ ਦਾ ਦੂਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ, ਜਿਸ 'ਚ ਭਾਰਤ ਦੇ ਸਟਾਰ ਖਿਡਾਰੀਆਂ ਨਾਲ ਸਜੇ ਟਾਪ ਆਰਡਰ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।

ਆਇਰਲੈਂਡ ਨੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਵਿਸ਼ਵ ਚੈਂਪੀਅਨ ਟੀਮ ਨੂੰ ਸ਼ੁੱਕਰਵਾਰ ਨੂੰ ਪਹਿਲੇ ਟੀ-20 ਅੰਤਰਰਾਸ਼ਟਰੀ ’ਚ ਹਰਾ ਕੇ ਇਤਿਹਾਸ ਰਚ ਦਿੱਤਾ ਸੀ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਤੋਂ ਬਾਅਦ ਆਪਣੇ ਪਹਿਲੇ ਮੈਚ ’ਚ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 148 ਦੌੜਾਂ ’ਤੇ ਸਿਮਟ ਗਈ। ਇਹ ਕਿਸੇ ਵੀ ਫਾਰਮੈੱਟ ’ਚ ਆਇਰਲੈਂਡ ਦੀ ਭਾਰਤ ’ਤੇ ਪਹਿਲੀ ਜਿੱਤ ਰਹੀ। ਅਈਅਰ ਦੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ 963 ਦਿਨਾਂ ਬਾਅਦ ਵਾਪਸੀ ਅਤੇ ਰਾਸ਼ਟਰੀ ਟੀਮ ਦੀ ਕਪਤਾਨੀ ਦੀ ਸ਼ੁਰੂਆਤ ਉਮੀਦ ਮੁਤਾਬਕ ਬਿਲਕੁਲ ਨਹੀਂ ਰਹੀ। ਉਹ ਬੁੱਧਵਾਰ ਤੋਂ ਚੈਸਟਰ-ਲੇ-ਸਟ੍ਰੀਟ ’ਚ ਇੰਗਲੈਂਡ ਖਿਲਾਫ 5 ਮੈਚਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਆਇਰਲੈਂਡ ਦੌਰੇ ਦੀ ਸਮਾਪਤੀ ਜਿੱਤ ਨਾਲ ਕਰਨਾ ਚਾਹੇਗਾ।

ਪਹਿਲੇ ਮੁਕਾਬਲੇ 'ਚ ਮਿਲੀ ਹਾਰ ਦਾ ਸਭ ਤੋਂ ਵੱਡਾ ਕਾਰਨ ਬੱਲੇਬਾਜ਼ੀ ਦਾ ਬਿਖਰ ਜਾਣਾ ਰਿਹਾ। 3 ਮਹੀਨੇ ਪਹਿਲਾਂ ਵਿਸ਼ਵ ਕੱਪ ’ਚ ਹੀਰੋ ਰਿਹਾ ਸੰਜੂ ਸੈਮਸਨ ਸਿਰਫ 4 ਗੇਂਦਾਂ ਖੇਡ ਕੇ ਆਊਟ ਹੋ ਗਿਆ। ਈਸ਼ਾਨ ਕਿਸ਼ਨ ਅਤੇ ਅਈਅਰ ਵੀ ਬੱਲੇ ਨਾਲ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। ਅਭਿਸ਼ੇਕ ਸ਼ਰਮਾ ਨੇ ਹਮਲਾਵਰ ਖੇਡ ਜਾਰੀ ਰੱਖੀ ਅਤੇ ਚੰਗੀ ਸ਼ੁਰੂਆਤ ਦਿੱਤੀ ਪਰ ਉਸ ਨੂੰ ਦੂਜੇ ਪਾਸੇ ਤੋਂ ਸਹਿਯੋਗ ਨਹੀਂ ਮਿਲਿਆ। ਪਾਵਰਪਲੇਅ ਤੋਂ ਬਾਅਦ ਉਸ ਦਾ ਆਊਟ ਹੋਣਾ ਭਾਰਤ ਦੀ ਪਾਰੀ ਲਈ ਵੱਡਾ ਝਟਕਾ ਸਾਬਤ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News