ਰੱਦ ਹੋ ਜਾਵੇਗਾ IND vs WI ਸੀਰੀਜ਼ ਦਾ 5ਵਾਂ ਮੁਕਾਬਲਾ ? ਬੈਂਗਲੁਰੂ ਤੋਂ ਆਈ ''ਮਾੜੀ'' ਖ਼ਬਰ
Friday, Oct 16, 2026 - 12:58 PM (IST)
ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ 2-2 ਦੀ ਬਰਾਬਰੀ 'ਤੇ ਚੱਲ ਰਹੀ ਹੈ। ਪਹਿਲੇ ਦੋਵੇਂ ਮੁਕਾਬਲੇ ਜਿੱਤਣ ਵਾਲੀ ਟੀਮ ਇੰਡੀਆ ਨੂੰ ਅਗਲੇ ਦੋਵਾਂ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ 2-0 ਨਾਲ ਅੱਗੇ ਚੱਲਣ ਵਾਲੀ ਟੀਮ ਇੰਡੀਆ ਨੂੰ ਵੈਸਟਇੰਡੀਜ਼ ਨੇ ਜ਼ਬਰਦਸਤ ਟੱਕਰ ਦਿੰਦੇ ਹੋਏ ਸੀਰੀਜ਼ ਨੂੰ 2-2 ਦੀ ਬਰਾਬਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੀਰੀਜ਼ ਦਾ 5ਵਾਂ ਅਤੇ ਆਖਰੀ ਫੈਸਲਾਕੁੰਨ ਮੈਚ 17 ਅਕਤੂਬਰ, ਸ਼ਨੀਵਾਰ ਨੂੰ ਬੈਂਗਲੁਰੂ ਦੇ 'ਐੱਮ. ਚਿੰਨਾਸਵਾਮੀ ਸਟੇਡੀਅਮ' 'ਚ ਖੇਡਿਆ ਜਾਵੇਗਾ। ਹਾਲਾਂਕਿ, ਇਸ ਬੇਹੱਦ ਰੋਮਾਂਚਕ ਮੈਚ 'ਤੇ ਖ਼ਰਾਬ ਮੌਸਮ ਅਤੇ ਭਾਰੀ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ।
ਮੌਸਮ ਵਿਭਾਗ ਅਤੇ 'ਅਕਿਊਵੈਦਰ' ਵੱਲੋਂ ਬੈਂਗਲੁਰੂ 'ਚ ਹੋਣ ਵਾਲੇ ਮੈਚ ਦੌਰਾਨ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਾਤਾਰ ਬਾਰਿਸ਼ ਤੇ ਟਾਸ 'ਚ ਦੇਰੀ ਕਾਰਨ ਮੈਚ ਨੂੰ ਛੋਟਾ ਕੀਤਾ ਜਾ ਸਕਦਾ ਹੈ, ਪਰ ਜੇਕਰ ਬਾਰਿਸ਼ ਨਾ ਰੁਕੀ ਤਾਂ ਮੈਚ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਚਿੰਨਾਸਵਾਮੀ ਸਟੇਡੀਅਮ 'ਚ ਵਰਲਡ ਲੈਵਲ 'ਸਬ-ਏਅਰ' ਡ੍ਰੇਨੇਜ ਸਿਸਟਮ ਲੱਗਿਆ ਹੋਇਆ ਹੈ, ਜੋ ਮੀਂਹ ਰੁਕਣ ਦੇ ਸਿਰਫ਼ 15 ਤੋਂ 20 ਮਿੰਟਾਂ ਦੇ ਅੰਦਰ ਹੀ ਮੈਦਾਨ ਨੂੰ ਦੁਬਾਰਾ ਖੇਡਣ ਯੋਗ ਬਣਾ ਦਿੰਦਾ ਹੈ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਦੇ ਦੋਵਾਂ ਜਵਾਕਾਂ ਲਈ ਹੋ ਗਿਆ ਵੱਡਾ ਐਲਾਨ ! ਕਲਗੀਧਰ ਟਰੱਸਟ ਬੜੂ ਸਾਹਿਬ ਚੁੱਕੇਗਾ 'ਜ਼ਿੰਮੇਵਾਰੀ'
ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ T20 ਅੰਤਰਰਾਸ਼ਟਰੀ ਮੁਕਾਬਲੇ 'ਚ ਚਿੰਨਾਸਵਾਮੀ ਸਟੇਡੀਅਮ 'ਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਟੀਮ ਇੰਡੀਆ ਨੇ ਇਸ ਮੈਦਾਨ 'ਚ ਹੁਣ ਤੱਕ 8 T20 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੂੰ 4 'ਚ ਜਿੱਤ, 3 'ਚ ਹਾਰ ਮਿਲੀ ਹੈ, ਜਦਕਿ 1 ਮੈਚ ਬੇਨਤੀਜਾ ਰਿਹਾ। ਉੱਥੇ ਹੀ ਵੈਸਟਇੰਡੀਜ਼ ਨੇ ਇਸ ਸਟੇਡੀਅਮ 'ਚ ਸਿਰਫ਼ 1 T20 ਮੈਚ ਖੇਡਿਆ ਹੈ ਅਤੇ ਉਸ 'ਚ ਜਿੱਤ ਦਰਜ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਅਹਿਮ ਮੁਕਾਬਲੇ 'ਚ ਜਿੱਤ ਦਰਜ ਕਰ ਕੇ ਕਿਹੜੀ ਟੀਮ ਸੀਰੀਜ਼ 'ਤੇ ਕਬਜ਼ਾ ਕਰਦੀ ਹੈ, ਜਾਂ ਫਿਰ ਮੀਂਹ ਇਸ ਸੀਰੀਜ਼ ਨੂੰ 2-2 ਦੀ ਬਰਾਬਰੀ 'ਤੇ ਖ਼ਤਮ ਕਰਵਾਏਗਾ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
