ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ ਕੀਤਾ ‘ਸ਼ੂਟਆਊਟ’

Tuesday, Jul 04, 2023 - 11:16 PM (IST)

ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ ਕੀਤਾ ‘ਸ਼ੂਟਆਊਟ’

ਬੈਂਗਲੁਰੂ (ਭਾਸ਼ਾ)–ਮੇਜ਼ਬਾਨ ਭਾਰਤ ਨੇ ਕੁਵੈਤ ਨੂੰ ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾ ਕੇ 9ਵੀਂ ਵਾਰ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਦੋਵੇਂ ਟੀਮਾਂ 120 ਮਿੰਟ ਦੀ ਖੇਡ ਤਕ 1-1 ਨਾਲ ਬਰਾਬਰੀ ’ਤੇ ਸਨ। ਪੈਨਲਟੀ ਸ਼ੂਟਆਊਟ ਦੇ 5 ਦੌਰ ਤੋਂ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈੱਥ ’ਤੇ ਫ਼ੈਸਲਾ ਹੋਇਆ। 

ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਮਹੇਸ਼ ਨੋਰੇਮ ਨੇ ਸਕੋਰ ਕੀਤਾ ਤੇ ਭਾਰਤ ਦੇ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਡਾਈਵ ਲਗਾ ਕੇ ਖਾਲਿਦ ਹਾਜਿਆ ਦੀ ਸ਼ਾਟ ਬਚਾ ਕੇ ਟੀਮ ਨੂੰ ਜਿੱਤ ਦਿਵਾਈ। ਨਿਰਧਾਰਿਤ ਸਮੇਂ ਦੇ ਅੰਦਰ ਸ਼ਬੀਬ ਅਲ ਖਲੀਦੀ ਨੇ 14ਵੇਂ ਮਿੰਟ ਵਿਚ ਗੋਲ ਕਰਕੇ ਕੁਵੈਤ ਨੂੰ ਬੜ੍ਹਤ ਦਿਵਾਈ ਸੀ, ਜਦਕਿ ਭਾਰਤ ਲਈ ਬਰਾਬਰੀ ਦਾ ਗੋਲ ਲਾਲਿਯਾਂਜੂਆਲਾ ਨੇ 29ਵੇਂ ਮਿੰਟ ਵਿਚ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸੁਨੀਲ ਜਾਖੜ ਨੇ ਸੰਭਾਲੀ ਪੰਜਾਬ ਭਾਜਪਾ ਦੀ ਕਮਾਨ, ਲੰਗਰ ਘਪਲਾ ਮਾਮਲੇ 'ਚ SGPC ਦੀ ਸਖ਼ਤੀ, ਪੜ੍ਹੋ Top 10

ਸਾਬਕਾ ਚੈਂਪੀਅਨ ਭਾਰਤ ਤੇ ਕੁਵੈਤ ਨੇ ਆਖਰੀ ਗਰੁੱਪ ਮੈਚ ਵਿਚ ਵੀ 1-1 ਨਾਲ ਡਰਾਅ ਖੇਡਿਆ ਸੀ।ਭਾਰਤ ਨੇ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015, 2021 ਤੇ 2023 ਵਿਚ ਵੀ ਖਿਤਾਬ ਜਿੱਤਿਆ ਸੀ। ਭਾਰਤ ਇਸ ਤਰ੍ਹਾਂ ਹੁਣ ਤਕ 9 ਵਾਰ ਖਿਤਾਬ ਜਿੱਤ ਚੁੱਕਾ ਹੈ, ਜਦਕਿ 4 ਵਾਰ ਉਹ ਉਪ ਜੇਤੂ ਰਿਹਾ ਹੈ। ਭਾਰਤ ਤੋਂ ਇਲਾਵਾ ਮਾਲਦੀਵ ਦਾ ਨਾਂ ਆਉਂਦਾ ਹੈ, ਜਿਸ ਨੇ ਦੋ ਵਾਰ 2008 ਤੇ 2018 ਵਿਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਬੰਗਲਾਦੇਸ਼ 2003, ਅਫ਼ਗਾਨਿਸਤਾਨ 2013 ਤੇ ਸ਼੍ਰੀਲੰਕਾ 1995 ਵਿਚ ਖਿਤਾਬ ਜਿੱਤ ਚੁੱਕੇ ਹਨ।


author

Manoj

Content Editor

Related News