ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’

Thursday, Oct 07, 2021 - 12:21 PM (IST)

ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’

ਲੀਮਾ (ਭਾਸ਼ਾ) : ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਨਾਮਿਆ ਕਪੂਰ ਦੀ ਤਿੱਕੜੀ ਨੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਲਿਆ। ਭਾਰਤੀ ਟੀਮ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਅਮਰੀਕਾ ਨੂੰ 16.4 ਨਾਲ ਹਰਾਇਆ। ਇਹ ਮਨੁ ਦਾ ਇਸ ਮੁਕਾਬਲੇ ਵਿਚ ਚੌਥਾ ਸੋਨ ਤਮਗਾ ਹੈ ਅਤੇ ਉਸ ਨੇ ਇਕ ਕਾਂਸੀ ਤਮਗਾ ਵੀ ਜਿੱਤਿਆ ਹੈ। ਉਥੇ ਹੀ 14 ਸਾਲ ਦੀ ਕਪੂਰ ਦਾ ਇਹ ਦੂਜਾ ਸੋਨ ਤਮਗਾ ਹੈ। ਉਸ ਨੇ 25 ਮੀਟਰ ਪਿਸਟਲ ਵਿਅਕਤੀਗਤ ਵਰਗ ਵਿਚ ਵੀ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : ਵੱਡੀ ਉਪਲੱਬਧੀ: ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ

ਭਾਰਤ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਚਾਂਦੀ ਤਮਗਾ ਜਿੱਤਿਆ, ਜਦੋਂ ਆਦਰਸ਼ ਸਿੰਘ ਅਮਰੀਕਾ ਦੇ ਹੈਨਰੀ ਟਰਨਰ ਲੇਵਰੇਟ ਤੋਂ ਫਾਈਨਲ ਵਿਚ ਹਾਰ ਗਏ। ਭਾਰਤ ਹੁਣ ਤੱਕ 9 ਗੋਲਡ, 7 ਚਾਂਦੀ ਅਤੇ 3 ਕਾਂਸੀ ਤਮਗੇ ਜਿੱਤ ਕੇ ਅੰਕ ਸੂਚੀ ਵਿਚ ਸਿਖ਼ਰ ’ਤੇ ਹੈ। ਅਮਰੀਕਾ 5 ਗੋਲਡ ਅਤੇ ਕੁੱਲ 16 ਤਮਗਿਆਂ ਨਾਲ ਦੂਜੇ ਸਥਾਨ ’ਤੇ ਹੈ। ਮਨੂ, ਰਿਦਮ ਅਤੇ ਕਪੂਰ ਲਈ ਮੁਕਾਬਲਾ ਆਸਾਨ ਰਿਹਾ। ਉਨ੍ਹਾਂ ਨੇ ਜਲਦ ਹੀ 10.4 ਦੀ ਬੜ੍ਹਤ ਬਣਾ ਲਈ ਅਤੇ ਰੈਪਿਡ ਫਾਇਰ ਸ਼ਾਟਸ ਦੇ ਬਾਅਦ ਇਹ ਬੜ੍ਹਤ 16.4 ਦੀ ਹੋ ਗਈ।

ਇਹ ਵੀ ਪੜ੍ਹੋ : ਤਾਲਿਬਾਨ ਦੀ ਮਦਦ ਲਈ ਉਤਾਵਲੇ ਇਮਰਾਨ ਖਾਨ ਨੇ ਹੁਣ ਬਿਲ ਗੇਟਸ ਦਾ ਖੜਕਾਇਆ ਦਰਵਾਜ਼ਾ

ਕੁਆਲੀਫਿਕੇਸ਼ਨ ਵਿਚ ਵੀ ਭਾਰਤੀ ਟੀਮ 878 ਸਕੋਰ ਕਰਕੇ ਸਿਖ਼ਰ ’ਤੇ ਰਹੀ ਸੀ। ਦੂਜੇ ਰਾਊਂਡ ਵਿਚ ਵੀ ਅਵੱਲ ਰਹਿ ਕੇ ਉਨ੍ਹਾਂ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਜਗ੍ਹਾ ਬਣਾਈ। ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਵਿਚ 6 ਖਿਡਾਰੀਆਂ ਵਿਚੋਂ 3 ਭਾਰਤੀ ਸਨ। ਆਦਰਸ਼ ਸਿੰਘ ਦੇ ਇਲਾਵਾ ਜੁੜਵਾ ਭਰਾ ਉਦੈਵੀਰ ਅਤੇ ਵਿਜੈਵੀਰ ਸਿੱਧੂ ਨੇ ਵੀ ਫਾਈਨਲ ਵਿਚ ਜਗ੍ਹਾ ਬਣਾਈ ਸੀ। ਕੁਆਲੀਫਿਕੇਸ਼ਨ ਵਿਚ ਉਦੈਵੀਰ 577 ਸਕੋਰ ਕਰਕੇ ਚੌਥੇ ਸਥਾਨ ’ਤੇ ਰਹੇ ਸਨ, ਜਦੋਂ ਕਿ ਆਦਰਸ਼ 574 ਸਕੋਰ ਨਾਲ 5ਵੇਂ ਸਥਾਨ ’ਤੇ ਸਨ। ਵਿਜੈਵੀਰ ਅਤੇ ਉਦੈਵੀਰ ਸਭ ਤੋਂ ਪਹਿਲਾਂ ਬਾਹਰ ਹੋਏ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਆਇਆ ਜ਼ਬਰਦਸਤ ਭੂਚਾਲ, 20 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ

ਆਦਰਸ਼ ਨੇ ਪਹਿਲੀ 2 ਸੀਰੀਜ਼ ਵਿਚ ਪਰਫੈਕਟ 10 ਸਕੋਰ ਕੀਤਾ। ਇਸ ਤੋਂ ਬਾਅਦ ਅਮਰੀਕਾ ਦੇ ਟਰਨਰ ਨੇ ਦਬਦਬਾ ਬਣਾਇਆ ਅਤੇ 40 ਵਿਚੋਂ 32 ਨਿਸ਼ਾਨੇ ਸਹੀ ਲਗਾ ਕੇ ਸੋਨ ਤਮਗਾ ਜਿੱਤਿਆ। ਆਦਰਸ਼ ਨੇ 28 ਨਾਲ ਚਾਂਦੀ ਤਮਗਾ ਹਾਸਲ ਕੀਤਾ। ਉਥੇ ਹੀ 50 ਮੀਟਰ ਰਾਈਫਲ ਪ੍ਰੋਨ ਮਿਕਸਡ ਟੀਮ ਮੁਕਾਬਲੇ ਵਿਚ ਭਾਰਤ ਦੇ ਸੂਰਿਆ ਪ੍ਰਤਾਪ ਸਿੰਘ ਅਤੇ ਸਿਫ਼ਤ ਕੌਰ ਸਾਮਰਾ ਦੂਜੇ ਕੁਆਲੀਫਿਕੇਸ਼ਨ ਰਾਊਂਡ ਵਿਚੋਂ ਬਾਹਰ ਹੋ ਗਏ। ਆਸ਼ੀ ਚੌਕਸੇ ਅਤੇ ਸੰਸਕਾਰ ਹਵੇਲੀਆ ਪਹਿਲੇ ਰਾਊਂਡ ਵਿਚ 9ਵੇਂ ਸਥਾਨ ’ਤੇ ਰਹੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News