ਏਸ਼ੀਆਈ ਨੌਜਵਾਨ ਤੇ ਜੂਨੀਅਰ ਵੇਟਲਿਫਟਿੰਗ ਚੈਂਪਿਅਨਸ਼ਿਪ ''ਚ ਭਾਰਤ ਨੇ ਜਿੱਤੇ 5 ਚਾਂਦੀ ਅਤੇ 6 ਕਾਂਸੀ ਤਮਗੇ

02/18/2020 12:27:08 PM

ਸਪੋਰਟਸ ਡੈਸਕ— ਭਾਰਤ ਨੇ ਉਜਬੇਕਿਸਤਾਨ ਦੇ ਤਾਸ਼ਕੰਦ 'ਚ ਆਯੋਜਿਤ 2020 ਏਸ਼ੀਆਈ ਨੌਜਵਾਨ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ 5 ਚਾਂਦੀ ਅਤੇ 6 ਕਾਂਸੀ ਤਮਗੇ ਜਿੱਤੇ। ਕੇ. ਵੀ. ਐੱਲ. ਪਾਵਨੀ ਕੁਮਾਰੀ  (45 ਕਿ. ਗ੍ਰਾ) ਨੇ ਨੌਜਵਾਨ ਲੜਕੀਆਂ ਅਤੇ ਜੂਨੀਅਰ ਮਹਿਲਾ ਵਰਗ ਦੋਵਾਂ 'ਚ ਕਾਂਸੀ ਤਮਗੇ ਜਿੱਤੇ ਜਦੋਂ ਕਿ ਸਿੱਧਾਂਤ ਗੋਗੋਈ (61 ਕਿ. ਗ੍ਰਾ) ਨੇ ਨੌਜਵਾਨ ਮੁੰਡਿਆਂ ਅਤੇ ਜੂਨੀਅਰ ਪੁਰਸ਼ ਵਰਗ 'ਚ ਰਜਤ ਪਦਕ ਜਿੱਤੇ। ਇਨ੍ਹਾਂ ਦੋਵਾਂ ਨੇ ਕੁਲ ਕਰਮਸ਼ : 145 ਅਤੇ 269 ਕਿ. ਗ੍ਰਾ ਭਾਰ ਚੁੱਕਿਆ। ਮੁਕੁੰਦ ਅਹਿਰ (49 ਕਿ. ਗ੍ਰਾ) ਨੇ ਨੌਜਵਾਨ ਲੜਕੇ ਦੇ ਵਰਗ 'ਚ 189 ਕਿ. ਗ੍ਰਾ ਭਾਰ ਚੁੱਕ ਕੇ ਚਾਂਦੀ ਤਮਗੇ ਹਾਸਲ ਕੀਤਾ। ਹਰਸ਼ਦਾ ਗੌੜ (45 ਕਿ. ਗ੍ਰਾ) ਨੇ ਨੌਜਵਾਨ ਲੜਕੀਆਂ ਅਤੇ ਜੂਨੀਅਰ ਮਹਿਲਾ ਵਰਗ 'ਚ 139 ਕਿ. ਗ੍ਰਾ ਭਾਰ ਚੁੱਕ ਕੇ ਦੋ ਕਾਂਸੀ ਤਮਗੇ ਜਿੱਤੇ। ਇਸ ਤੋਂ ਇਲਾਵਾ ਬੋਨੀ ਮਾਂਗੱਖਾ (55 ਕਿ. ਗ੍ਰਾ), ਨਿਰਮਲਾ ਦੇਵੀ (59 ਕਿ. ਗ੍ਰਾ), ਐੱਸ ਗੁਰੂਨਾਇਦੂ (49 ਕਿ. ਗ੍ਰਾ) ਅਤੇ ਗੋਲੋਮ ਟਿੰਕੂ (55 ਕਿ. ਗ੍ਰਾ) ਨੇ ਵੀ ਕਾਂਸੀ ਜਿੱਤੇ। ਮੁਕਾਬਲੇ 'ਚ 20 ਏਸ਼ੀਆਈ ਦੇਸ਼ਾਂ ਦੇ ਕੁਲ 197 ਖਿਡਾਰੀਆਂ ਨੇ ਹਿੱਸਾ ਲਿਆ।


Related News