ਭਾਰਤ ਦੇ ਏਸ਼ੀਆਈ ਮੁੱਕੇਬਾਜ਼ੀ ’ਚ 12 ਤਮਗੇ ਪੱਕੇ

Thursday, May 27, 2021 - 02:17 AM (IST)

ਨਵੀਂ ਦਿੱਲੀ-  ਸ਼ਿਵ ਥਾਪਾ (64 ਕਿ. ਗ੍ਰਾ.), ਸਿਮਰਨਜੀਤ ਕੌਰ (60 ਕਿ. ਗ੍ਰਾ.), ਸਾਕਸ਼ੀ (54 ਕਿ. ਗ੍ਰਾ.). ਜੈਸਮੀਨ (57 ਕਿ. ਗ੍ਰਾ.) ਅਤੇ ਸੰਜੀਤ (91 ਕਿ. ਗ੍ਰਾ.) ਆਪਣੇ-ਆਪਣੇ ਵਰਗ ਦੇ ਸੈਮੀਫਾਈਨਲ ’ਚ ਪਹੁੰਚ ਕੇ ਦੇਸ਼ ਲਈ ਤਮਗਾ ਪੱਕਾ ਕਰ ਚੁਕੇ ਹਨ। ਭਾਰਤ ਦੀਆਂ 7 ਮਹਿਲਾ ਮੁੱਕੇਬਾਜ਼ ਸਿੱਧੇ ਸੈਮੀਫਾਈਨਲ ਤੋਂ ਆਪਣਾ ਅਭਿਆਨ ਸ਼ੁਰੂ ਕਰਨਗੀਆਂ। ਇਸ ਤਰ੍ਹਾਂ 2021 ਏ. ਐੱਸ. ਬੀ. ਸੀ. ਏਸ਼ੀਆਈ ਮਹਿਲਾ ਤੇ ਪੁਰਸ ਮੁੱਕੇਬਾਜ਼ੀ ਚੈਂਪੀਅਨਸ਼ਿਪ-2021 ’ਚ ਭਾਰਤ ਦੇ 12 ਤਮਗੇ ਪੱਕੇ ਹੋ ਚੁੱਕੇ ਹਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ


ਦੁਬਈ ’ਚ ਜਾਰੀ ਏਸ਼ੀਆ ਦੀ ਇਸ ਵੱਕਾਰੀ ਚੈਂਪੀਅਨਸ਼ਿਪ ਦੀ ਮੇਜਬਾਨੀ ਬਾਕਸਿੰਗ ਫੈੱਡਰੇਸ਼ਨ ਆਫ ਇੰਡੀਆ ਅਤੇ ਯੂ. ਏ. ਈ. ਬਾਕਸਿੰਗ ਫੈੱਡਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News