ਏਸ਼ੀਆਈ ਖੇਡਾਂ : ਨਿਤੇਸ਼ ਸਿਵਾਚ ਨੇ ਗ੍ਰੀਕੋ-ਰੋਮਨ ਕੁਸ਼ਤੀ ''ਚ ਜਿੱਤਿਆ ਚਾਂਦੀ ਦਾ ਤਗਮਾ

Thursday, Oct 01, 2026 - 05:11 PM (IST)

ਏਸ਼ੀਆਈ ਖੇਡਾਂ : ਨਿਤੇਸ਼ ਸਿਵਾਚ ਨੇ ਗ੍ਰੀਕੋ-ਰੋਮਨ ਕੁਸ਼ਤੀ ''ਚ ਜਿੱਤਿਆ ਚਾਂਦੀ ਦਾ ਤਗਮਾ

ਨਾਗੋਯਾ : ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਗ੍ਰੀਕੋ-ਰੋਮਨ ਪਹਿਲਵਾਨ ਨਿਤੇਸ਼ ਸਿਵਾਚ ਨੂੰ 97 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਾਪਾਨ ਦੇ ਯੂਰੀ ਨਾਕਾਜ਼ਾਤੋ ਹੱਥੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੋਸ਼ ਕਰਨਾ ਪਿਆ। ਇਸ ਹਾਰ ਨਾਲ ਏਸ਼ੀਆਈ ਖੇਡਾਂ ਵਿੱਚ ਗ੍ਰੀਕੋ-ਰੋਮਨ ਸ਼ੈਲੀ 'ਚ ਚੈਂਪੀਅਨ ਬਣਨ ਦਾ ਭਾਰਤ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਇੰਤਜ਼ਾਰ ਹੋਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਏਸ਼ੀਆਈ ਖੇਡਾਂ ਦੀ ਗ੍ਰੀਕੋ-ਰੋਮਨ ਕੁਸ਼ਤੀ ਵਿੱਚ ਆਖਰੀ ਵਾਰ ਸੋਨ ਤਗਮੇ 1962 ਵਿੱਚ ਜਿੱਤੇ ਸਨ, ਜਦੋਂ ਮਾਲਵਾ ਸਿੰਘ (52 ਕਿਲੋ) ਅਤੇ ਗਣਪਤ ਅੰਡਾਲਕਰ (97 ਕਿਲੋ ਤੋਂ ਵੱਧ) ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਮੈਚ ਦੀ ਸ਼ੁਰੂਆਤ ਵਿੱਚ ਨਿਤੇਸ਼ ਨੇ ਆਕ੍ਰਾਮਕ ਰੁੱਖ ਅਪਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਪਾਨੀ ਪਹਿਲਵਾਨ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਨਾਕਾਜ਼ਾਤੋ ਨੇ ਨਿਤੇਸ਼ ਨੂੰ ਪਿੱਛੇ ਧੱਕ ਕੇ ਪਹਿਲੇ ਪੀਰੀਅਡ ਦੇ ਅੰਤ ਤੱਕ 2-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਨਾਕਾਜ਼ਾਤੋ ਨੇ ਨਿਤੇਸ਼ ਨੂੰ 'ਹੈੱਡ ਲਾਕ' ਪੋਜ਼ੀਸ਼ਨ 'ਚ ਜਕੜਦਿਆਂ ਅਤੇ ਸ਼ਾਨਦਾਰ 'ਟੇਕ ਡਾਊਨ' ਦਾਅ ਲਗਾ ਕੇ ਸਕੋਰ 4-0 ਕਰ ਦਿੱਤਾ। ਮੈਚ ਦੇ ਆਖਰੀ ਇੱਕ ਮਿੰਟ ਵਿੱਚ ਨਿਤੇਸ਼ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਨਾਕਾਜ਼ਾਤੋ ਨੇ ਉਨ੍ਹਾਂ ਦੇ ਬਚਾਅ ਨੂੰ ਭੇਦਣ ਨਹੀਂ ਦਿੱਤਾ ਅਤੇ ਭਾਰਤੀ ਪਹਿਲਵਾਨ 0-4 ਨਾਲ ਮੁਕਾਬਲਾ ਗੁਆ ਬੈਠੇ।


author

Tarsem Singh

Content Editor

Related News