ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ

Friday, Mar 12, 2021 - 10:24 PM (IST)

ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ

ਨਵੀਂ ਦਿੱਲੀ– ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਬਚੇ ਤਿੰਨੇ ਮੈਚ ਕਤਰ ਵਿਚ ਖੇਡੇਗਾ। ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਨੇ ਕੋਰੋਨਾ ਵਾਇਰਸ ਨਾਲ ਜੁੜੀਆਂ ਯਾਤਾਰਾਵਾਂ ਤੇ ਇਕਾਂਤਵਾਸ ਨਿਯਮਾਂ ਦੇ ਕਾਰਣ ਮੈਚਾਂ ਨੂੰ ਕੇਦ੍ਰਿਤ ਕੇਂਦਰਾਂ ’ਤੇ ਆਯੋਜਿਤ ਕਰਨ ਦਾ ਫੈਸਲਾ ਕੀਤਾ। ਮੂਲ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਨੂੰ ਕਤਰ ਤੇ ਅਫਗਾਨਿਸਤਾਨ ਵਿਰੁੱਧ ਆਪਣੀ ਧਰਤੀ ’ਤੇ ਜਦਕਿ ਬੰਗਲਾਦੇਸ਼ ਵਿਰੁੱਧ ਉਸਦੇ ਦੇਸ਼ ਵਿਚ ਮੈਚ ਖੇਡਣੇ ਸਨ ਪਰ ਵਿਸ਼ਵ ਮਹਾਮਾਰੀ ਦੇ ਕਾਰਣ ਪ੍ਰੋਗਰਾਮ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ।

ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ


ਏ. ਐੱਫ. ਸੀ. ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ,‘‘ਫੀਫਾ ਵਿਸ਼ਵ ਕੱਪ 2022 ਦਾ ਮੇਜ਼ਬਾਨ ਕਤਰ ਗਰੁੱਪ-ਈ ਦੀਆਂ ਟੀਮਾਂ ਓਮਾਨ, ਅਫਗਾਨਿਸਤਾਨ, ਭਾਰਤ ਤੇ ਬੰਗਲਾਦੇਸ਼ ਦੇ ਮੈਚਾਂ ਦੀ ਜਦਕਿ ਜਾਪਾਨ ਗਰੁੱਪ-ਐੱਫ ਦੀਆਂ ਟੀਮਾਂ ਕੇ. ਗਣਰਾਜ, ਤਜਾਕਿਸਤਾਨ, ਮਿਆਂਮਾਰ ਤੇ ਮੰਗੋਲੀਆ ਦੀ ਮੇਜ਼ਬਾਨੀ ਕਰੇਗਾ।’’

PunjabKesari

ਇਹ ਖ਼ਬਰ ਪੜ੍ਹੋ-  ਮਾਨਚੈਸਟਰ ਸਿਟੀ ਨੇ ਸਾਊਥੰਪਟਨ ਨੂੰ 5-2 ਨਾਲ ਹਰਾਇਆ


ਭਾਰਤ ਅਜੇ ਗਰੁੱਪ-ਈ ਵਿਚ ਚੌਥੇ ਸਥਾਨ ’ਤੇ ਹੈ। ਉਸਦੇ ਪੰਜ ਮੈਚਾਂ ਵਿਚ ਤਿੰਨ ਅੰਕ ਹਨ। ਕਤਰ 13 ਅੰਕ ਲੈ ਕੇ ਚੋਟੀ ’ਤੇ ਹੈ ਜਦਕਿ ਓਮਾਨ ਉਸ ਤੋਂ ਇਕ ਅੰਕ ਪਿੱਛੇ ਦੂਜੇ ਸਥਾਨ ’ਤੇ ਹੈ। ਮਹਾਮਾਰੀ ਦੇ ਕਾਰਣ ਨਵੰਬਰ 2019 ਤੋਂ ਦੂਜੇ ਦੌਰ ਦੇ ਕੁਆਲੀਫਿਕੇਨ ਮੈਚਾਂ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News