...ਤਾਂ ਭਾਰਤ ਨੂੰ ਕ੍ਰਿਕਟ ਖੇਡਣ ਜਾਣਾ ਪਵੇਗਾ ਪਾਕਿਸਤਾਨ!

06/26/2017 10:45:59 AM

ਨਵੀਂ ਦਿੱਲੀ— ਟੈਸਟ ਅਤੇ ਵਨਡੇ ਕ੍ਰਿਕਟ 'ਚ ਕੌਮਾਂਤਰੀ ਲੀਗ ਛੇਤੀ ਹੀ ਹਕੀਕਤ ਦਾ ਰੂਪ ਲੈਣ ਵਾਲੀ ਹੈ। ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡੇਵ ਰਿਚਰਡਸਨ ਮੁਤਾਬਕ ਇਸ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਆਈ.ਸੀ.ਸੀ. ਦੇ 'ਵਿਕਲਪ ਸੀ' ਦੇ ਅਨੁਸਾਰ ਟੈਸਟ ਲੀਗ ਦੀ ਸ਼ੁਰੂਆਤ 2019 ਵਿਸ਼ਵ ਕੱਪ ਦੇ ਬਾਅਦ ਹੋਵੇਗੀ, ਜੋ 2023 ਦੇ ਵਿਸ਼ਵ ਕੱਪ ਤੋਂ ਪਹਿਲਾਂ ਖਤਮ ਹੋਵੇਗੀ। ਟੈਸਟ ਲੀਗ ਮੁਤਾਬਕ, ਟਾਪ-9 ਟੀਮਾਂ ਘਰੇਲੂ ਅਤੇ ਵਿਦੇਸ਼ੀ ਜ਼ਮੀਨ 'ਤੇ 4 ਮੈਚ ਖੇਡਣਗੀਆਂ, ਜਿਸ 'ਚ ਕੁਲ 12 ਸੀਰੀਜ਼ ਹੋਣਗੀਆਂ। ਸੀਰੀਜ਼ 'ਚ 2 ਜਾਂ 2 ਤੋਂ ਜ਼ਿਆਦਾ ਟੈਸਟ ਮੈਚ ਜ਼ਰੂਰੀ ਹੋਣਗੇ। ਨਾਲ ਹੀ ਲੀਗ 'ਚ ਜੇਕਰ ਇਕ ਟੀਮ ਨੇ ਪਹਿਲੇ ਸਾਲ 2 ਘਰੇਲੂ ਸੀਰੀਜ਼ ਖੇਡੀਆਂ ਹਨ, ਤਾਂ ਅਗਲੇ ਸਾਲ ਉਹ ਇਕ ਹੀ ਘਰੇਲੂ ਸੀਰੀਜ਼ ਖੇਡ ਸਕਦੀ ਹੈ। ਇਸ 'ਚ ਵਨਡੇ ਲੀਗ ਦਾ ਪ੍ਰਸਤਾਵ ਹੈ ਜਿਸ 'ਚ 2020 ਤੋਂ 2 ਸਾਲ ਦੀ ਮਿਆਦ 'ਚ ਚੋਟੀ ਦੀਆਂ 13 ਟੀਮਾਂ ਹਿੱਸਾ ਲੈਣਗੀਆਂ। ਆਈ.ਸੀ.ਸੀ. ਹੁਣ ਬੋਰਡ ਦੀ ਬੈਠਕ 'ਚ 'ਵਿਕਲਪ ਸੀ' ਨੂੰ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਰਿਹਾ ਹੈ। ਆਈ.ਸੀ.ਸੀ. ਦੇ ਨਵੇਂ ਸੰਵਿਧਾਨ ਦਾ ਵਿਰੋਧ ਕਰ ਰਹੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ, ਜਿਸ ਦੀ ਟੀਮ ਫਿਲਹਾਲ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਹੈ।
ਮੌਜੂਦਾ ਸ਼ਡਿਊਲ ਮੁਤਾਬਕ ਭਾਰਤ 2020-21 'ਚ ਦੱਖਣ ਅਫਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗਾ, ਤਾਂ ਨਾਲ ਹੀ ਆਸਟਰੇਲੀਆ ਅਤੇ ਜ਼ਿੰਬਾਵਬੇ ਦਾ ਦੌਰਾ ਕਰੇਗਾ। ਇਸ ਦੇ ਅਗਲੇ ਸਾਲ ਭਾਰਤ ਇੰਗਲੈਂਡ ਅਤੇ ਅਫਗਾਨਿਸਤਾਨ ਖਿਲਾਫ ਘਰ 'ਚ ਖੇਡੇਗਾ, ਤੇ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਭਾਰਤ ਦੀ ਮੇਜ਼ਬਾਨੀ ਕਰਨਗੇ। ਬੀ.ਸੀ.ਸੀ.ਆਈ. ਦੇ ਸਮਰਥਨ ਦੇ ਬਾਅਦ ਇਸ ਗੱਲ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਕਿ ਭਾਰਤੀ ਟੀਮ ਪਾਕਿਸਤਾਨ ਦੀ ਮੇਜ਼ਬਾਨੀ 'ਚ ਖੇਡੇ। ਯਾਨੀ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ।


Related News