ਇੰਗਲੈਂਡ ਦੀ ਰਣਨੀਤੀ ''ਚ ''ਬੇਵਕੂਫੀ'', ਭਾਰਤ ਇਸ ਵਿਚ ਸ਼ਾਨਦਾਰ ਸੀ : ਬਾਇਕਾਟ

Wednesday, Aug 18, 2021 - 03:47 AM (IST)

ਲੰਡਨ- ਸਾਬਕਾ ਧਾਕੜ ਕ੍ਰਿਕਟਰ ਜਯੋਫ੍ਰੀ ਬਾਇਕਾਟ ਦਾ ਮੰਨਣਾ ਹੈ ਕਿ ਭਾਰਤ ਵਿਰੁੱਧ ਦੂਜੇ ਟੈਸਟ ਵਿਚ ਇੰਗਲੈਂਡ ਆਪਣੀ ਰਣਨੀਤੀ ਵਿਚ 'ਬੇਵਕੂਫੀ' ਦਿਸਿਆ ਅਤੇ ਉਸ ਨੇ ਭਾਵਨਾਵਾਂ ਨੂੰ ਆਪਣੇ ਉੱਪਰ ਹਾਵੀ ਹੋਣ ਦਿੱਤਾ। 

ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

PunjabKesari
ਉਸ ਨੇ ਕਿਹਾ ਕਿ ਇਸ ਟੈਸਟ ਮੈਚ ਨੇ ਦੋ ਗੱਲਾਂ ਸਾਬਤ ਕੀਤੀਆਂ ਹਨ। ਸਭ ਤੋਂ ਪਹਿਲਾਂ ਜੇਕਰ ਤੁਸੀਂ ਬੇਵਕੂਫ ਹੋ ਤਾਂ ਤੁਸੀਂ ਟੈਸਟ ਮੈਚ ਜਿੱਤਣ ਦੇ ਯੋਗ ਨਹੀਂ ਹੋ। ਅਸੀਂ ਜੋ ਰੂਟ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ ਜਿੰਨਾ ਪਿਆਰ ਕਰਦੇ ਹਾਂ, ਉਸ ਨੇ ਆਪਣੀ ਰਣਨੀਤੀ ਨਾਲ ਓਨਾ ਹੀ ਨਿਰਾਸ਼ ਕੀਤਾ। ਦੂਜਾ ਇੰਗਲੈਂਡ ਆਪਣੀਆਂ ਸਾਰੀਆਂ ਦੌੜਾਂ ਲਈ ਸਿਰਫ ਜੋ ਰੂਟ 'ਤੇ ਨਿਰਭਰ ਨਹੀਂ ਰਹਿ ਸਕਦਾ। ਸਥਿਤੀ ਹੁਣ ਮਜ਼ਾਕ ਤੋਂ ਪਰੇ ਹੁੰਦੀ ਜਾ ਰਹੀ ਹੈ ਅਤੇ ਟਾਪ-3 ਬੱਲੇਬਾਜ਼ਾਂ ਨੂੰ ਬਹੁਤ ਜਲਦ ਸੁਧਾਰ ਕਰਨਾ ਪਵੇਗਾ।

ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News