23 ਸਾਲਾਂ ਤੋਂ ਵਰਲਡ ਕੱਪ 'ਚ ਭਾਰਤ ਦੇ ਖਿਲਾਫ ਜਿੱਤ ਦੀ ਭਾਲ 'ਚ ਵੈਸਟਇੰਡੀਜ਼

06/27/2019 10:20:24 AM

ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਦਾ ਅਗਲਾ ਮੁਕਾਬਲਾ 27 ਜੂਨ ਨੂੰ ਕੈਰੇਬਿਆਈ ਟੀਮ ਦੇ ਖਿਲਾਫ ਮੈਨਚੇਸਟਰ 'ਚ ਖੇਡਿਆ ਜਾਵੇਗਾ। ਦੋ-ਦੋ ਵਾਰ ਵਰਲਡ ਕੱਪ ਖਿਤਾਬ ਜਿੱਤ ਚੁੱਕੀ ਟੀਮ ਇੰਡੀਆ ਇਸ ਸਮੇਂ ਵੈਸਟਇੰਡੀਜ਼ ਤੋਂ ਬੇਹੱਦ ਮਜ਼ਬੂਤ ਨਜ਼ਰ ਆਉਂਦੀ ਹੈ। ਵੈਸਟਇੰਡੀਜ਼ ਦੀ ਟੀਮ ਭਾਰਤ ਨੂੰ ਵਰਲਡ ਕੱਪ ਟੂਰਨਾਮੈਂਟ 'ਚ ਪਿਛਲੇ 23 ਸਾਲ ਤੋਂ ਨਹੀਂ ਹਰਾ ਪਾਈ ਹੈ। ਹੁਣ ਮੈਨਚੇਸਟਰ 'ਚ ਟੀਮ ਇੰਡੀਆ ਆਪਣੇ ਇਸ ਸ਼ਾਨਦਾਰ ਇਤਿਹਾਸ ਨੂੰ ਬਰਕਰਾਰ ਰੱਖ ਸਕਦੀ ਹੈ ਜਾਂ ਫਿਰ ਕੈਰੇਬਿਆਈ ਟੀਮ ਆਪਣੀ ਹਾਰ ਦਾ ਸਿਲਸਿਲਾ ਤੋੜ ਦੇਵੇਗੀ ਇਹ ਵੇਖਣਾ ਦਿਲਚਸਪ ਹੋਵੇਗਾ।

PunjabKesari

ਪਿਛਲੇ 23 ਸਾਲ ਤੋਂ ਵਰਲਡ ਕੱਪ 'ਚ ਭਾਰਤ ਦੇ ਖਿਲਾਫ ਮੈਚ ਜਿੱਤਣ ਦੇ ਇੰਤਜ਼ਾਰ 'ਚ ਵੈਸਟਇੰਡੀਜ਼

1996 ਵਰਲਡ ਕੱਪ ਟੂਰਨਾਮੈਂਟ 'ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਹਰਾਇਆ ਸੀ ਤੇ ਉਸ ਤੋਂ ਬਾਅਦ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ। ਹਾਲਾਂਕਿ 1996 ਤੋਂ ਬਾਅਦ ਦੋਨੋਂ ਟੀਮਾਂ 2011 ਤੇ 2015 ਵਰਲਡ ਕੱਪ 'ਚ ਭਿੱੜੀਆਂ ਸੀ ਜਿੱਥੇ ਕੈਰੇਬਿਆਈ ਟੀਮ ਨੂੰ ਹਾਰ ਹੀ ਝੇਲਨੀ ਪਈ। 2011 ਵਰਲਡ ਕੱਪ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 80 ਦੌੜਾਂ ਨਾਲ ਜਦ ਕਿ 2015 ਵਰਲਡ ਕੱਪ 'ਚ 4 ਵਿਕਟਾਂ ਨਾਲ ਹਰਾਇਆ ਸੀ। ਪਰ ਕੈਰੇਬਿਆਈ ਟੀਮ ਪਿਛਲੇ 23 ਸਾਲ ਤੋਂ ਭਾਰਤ ਦੇ ਖਿਲਾਫ ਵਰਲਡ ਕੱਪ 'ਚ ਮੈਚ ਜਿੱਤਣ ਦੇ ਇੰਤਜ਼ਾਰ 'ਚ ਹੈ।PunjabKesari

ਵਰਲਡ ਕੱਪ 'ਚ ਵੈਸਟਇੰਡੀਜ਼ 'ਤੇ ਭਾਰਤ ਦਾ ਦਬਦਬਾ
ਵਰਲਡ ਕੱਪ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦਾ ਪੱਖ ਕੈਰੇਬਿਆਈ ਟੀਮ 'ਤੇ ਭਾਰੀ ਹੀ ਰਿਹਾ ਹੈ। ਦੋਨਾਂ ਟੀਮਾਂ ਦੇ ਵਿਚਕਾਰ ਆਈ. ਸੀ. ਸੀ. ਦੇ ਇਸ ਟੂਰਨਾਮੈਂਟ 'ਚ ਕੁੱਲ 8 ਵਾਰ ਆਮਣਾ-ਸਾਹਮਣਾ ਹੋਇਆ। ਇਸ 'ਚੋ ਭਾਰਤ ਨੇ ਪੰਜ ਮੈਚ ਜਦ ਕਿ ਵੈਸਟਇੰਡੀਜ਼ ਨੇ ਤਿੰਨ ਮੈਚ ਜਿੱਤੇ ਹਨ।

PunjabKesari


Related News