ਭਾਰਤ-ਸ਼੍ਰੀਲੰਕਾ ਵਿਚਾਲੇ ਦੂਜੇ ਟੀ-20 ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

01/07/2020 11:47:34 AM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। । ਇਸ ਤੋਂ ਪਹਿਲਾਂ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ 'ਚ ਮੀਂਹ ਅਤੇ ਫਿਰ ਬਾਰਸਾਪਰਾ ਸਟੇਡੀਅਮ ਦੀ ਬਦਇੰਤਜ਼ਾਮੀ ਦੇ ਚੱਲਦੇ ਰੱਦ ਕਰ ਦਿੱਤਾ ਗਿਆ। ਅਜਿਹੇ 'ਚ ਵਿਰਾਟ ਐਂਡ ਕੰਪਨੀ ਕਿ੍ਰਕਟ 'ਚ ਜਿੱਤ ਦੇ ਨਾਲ ਇਸ ਸਾਲ ਦਾ ਆਗਾਜ਼ ਕਰਨਾ ਚਾਹੇਗੀ। ਸ਼੍ਰੀਲੰਕਾ ਖਿਲਾਫ ਵੀ ਭਾਰਤ ਸ਼੍ਰੀਲੰਕਾ ਖਿਲਾਫ ਭਾਰਤ ਦਾ ਰਿਕਾਰਡ ਉਂਝ ਵੀ ਸ਼ਾਨਦਾਰ ਰਿਹਾ ਹੈ। ਇਸ ਤੋਂ ਇਲਾਵਾ ਇਕ ਨਜ਼ਰ ਉਨਾਂ ਵੱਡੇ ਰਿਕਾਰਡ 'ਤੇ ਪਾਉਂਦੇ ਹਾਂ ਜੋ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਹੋਣ ਵਾਲੇ ਇਸ ਟੀ-20 ਮੈਚ 'ਚ ਬਣ ਸਕਦੇ ਹਨ। PunjabKesari

ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਇਸ ਮੈਚ 'ਚ ਬਣਨ ਵਾਲੇ ਰਿਕਾਰਡਜ਼

ਟੀ-20 'ਚ ਸਭ ਤੋਂ ਵੱਧ ਦੌੜਾਂ— ਸ਼੍ਰੀਲੰਕਾ ਖਿਲਾਫ ਵਿਰਾਟ ਕੋਹਲੀ ਜੇਕਰ ਇਸ ਟੀ-20 ਮੈਚ 'ਚ 1 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ 'ਚ ਸਭ ਤੋਂ ਅੱਗੇ ਨਿਕਲ ਜਾਵੇਗਾ। ਫਿਲਹਾਲ ਉਹ ਰੋਹਿਤ ਸ਼ਰਮਾ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹੈ। ਕੋਹਲੀ ਅਤੇ ਰੋਹਿਤ ਦੋਵਾਂ ਨੇ ਹੁਣ ਤੱਕ 2633 ਦੌੜਾਂ ਬਣਾਈਆਂ ਹਨ।

ਬਤੌਰ ਕਪਤਾਨ ਕੋਹਲੀ ਦੀਆਂ 11000 ਅੰਤਰਰਾਸ਼ਟਰੀ ਦੌੜਾਂ — ਵਿਰਾਟ ਦੇ ਬਤੌਰ ਕਪਤਾਨ 11000 ਅੰਤਰਰਾਸ਼ਟਰੀ ਦੌੜਾਂ- ਕੋਹਲੀ ਬਤੌਰ ਕਪਤਾਨ ਅੰਤਰਰਾਸ਼ਟੀ ਕ੍ਰਿਕਟ 'ਚ ਹੁਣ ਤੱਕ 10969 ਦੌੜਾਂ ਬਣਾ ਚੁੱਕਾ ਹੈ। ਜੇਕਰ ਉਹ ਇਸ ਮੈਚ 'ਚ 31 ਦੌੜਾਂऱਹੋਰ ਬਣਾ ਲੈਂਦਾ ਹੈ ਤਾਂ 11000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਦੁਨੀਆ ਦਾ 6ਵਾਂ ਕਪਤਾਨ ਬਣ ਜਾਵੇਗਾ।PunjabKesari ਬਤੌਰ ਕਪਤਾਨ 1000 ਟੀ-20 ਅੰਤਰਰਾਸ਼ਟਰੀ ਦੌੜਾਂ— ਵਿਰਾਟ ਕੋਹਲੀ ਇਸ ਮੈਚ ਆਪਣੀ ਪਾਰੀ ਦੌਰਾਨ 24 ਦੌੜਾਂ ਬਣਾਉਂਦਾ ਹੈ ਤਾਂ ਉਹ ਬਤੌਰ ਕਪਤਾਨ 1000 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲ ਦੁਨੀਆ ਦਾ 6ਵਾਂ ਖਿਡਾਰੀ ਬਣ ਜਾਵੇਗਾ।

ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ — ਸੱਟ ਤੋਂ ਉਭਰ ਕੇ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2 ਵਿਕਟਾਂ ਲੈਂਦੇ ਹੀ ਭਾਰਤ ਲਈ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ। ਬੁਮਰਾਹ ਨੇ ਹੁਣ ਤੱਕ 51 ਵਿਕਟਾਂ ਲਈਆਂ ਹਨ। ਉਥੇ ਹੀ ਰਵਿਚੰਦਰਨ ਅਸ਼ਵਿਨ ਨੇ ਹੁਣ ਤੱਕ ਸਭ ਤੋਂ ਜ਼ਿਆਦਾ 52 ਵਿਕਟਾਂ ਹਾਸਲ ਕੀਤੀਆਂ ਹਨ।PunjabKesari

ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦੀ ਦੌੜ 'ਚ ਚਾਹਲ ਵੀ ਹੈ ਸ਼ਾਮਲ— ਭਾਰਤੀ ਸਪਿਨਰ ਯੂਜ਼ਵੇਂਦਰ ਚਾਹਲ ਵੀ ਭਾਰਤ ਵਲੋਂ ਸਭ ਤੋਂ ਵੱਧ ਵਿਕਟਾਂ ਹਾਸਲ ਕਰ ਦੀ ਦੌੜ 'ਚ ਸ਼ਾਮਲ ਹੈ। ਚਾਹਲ ਦੀਆਂ ਟੀ-20 'ਚ ਅਸ਼ਵਿਨ ਦੇ ਬਰਾਬਰ 52-52 ਵਿਕਟਾਂ ਹਨ। ਜੇਕਰ ਚਾਹਲ ਇਸ ਮੈਚ 'ਚ ਇਕ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਅਸ਼ਵਿਨ ਦੇ ਇਸ ਵੱਡੇ ਰਿਕਾਰਡ ਨੂੰ ਆਪਣੇ ਨਾਂ ਕਰ ਸਕਦਾ ਹੈ।PunjabKesari

ਸਭ ਤੋਂ ਜ਼ਿਆਦਾ ਹਾਰ — ਜੇਕਰ ਸ਼੍ਰੀਲੰਕਾ ਦੀ ਟੀਮ ਇਸ ਮੁਕਾਬਲੇ 'ਚ ਹਾਰ ਜਾਂਦੀ ਹੈ ਤਾਂ ਉਹ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਮੈਚ ਹਾਰਨ ਦਾ ਅਣਚਾਹਾ ਰਿਕਾਰਡ ਆਪਣੇ ਨਾਂ ਕਰ ਲਵੇਗੀ।  ਫਿਲਹਾਲ 61-61 ਹਾਰ ਦੇ ਨਾਲ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀ ਟੀਮ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹੈ।PunjabKesari
ਇਸ ਮੈਚ 'ਚ 150 ਵਿਕਟਾਂ ਪੂਰੀਆਂ ਕਰ ਸਕਦਾ ਹੈ ਇਸਰੂ ਉਡਾਨਾ — ਸ਼੍ਰੀਲੰਕਾਈ ਗੇਂਦਬਾਜ਼ ਇਸਰੂ ਉਡਾਨਾ ਨੇ ਟੀ-20 ਕ੍ਰਿਕਟ 'ਚ ਹੁਣ ਤਕ 144 ਵਿਕਟਾਂ ਹਾਸਲ ਕੀਤੀਆਂ ਹਨ। ਜੇਕਰ ਉਹ ਇਸ ਮੈਚ ਦੌਰਾਨ 6 ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਉਹ ਟੀ-20 ਕ੍ਰਿਕਟ 'ਚ 150 ਵਿਕਟਾਂ ਪੂਰੀਆਂ ਕਰ ਲਵੇਗਾ।

4 ਵਿਕਟਾਂ ਦੂਰ ਇਹ ਖਾਸ ਮੁਕਾਮ ਹਾਸਲ ਕਰਨ ਤੋਂ ਸੰਦਾਕਨ—  ਸ਼੍ਰੀਲੰਕਾਈ ਗੇਂਦਬਾਜ਼ ਲਛਣ ਸੰਦਾਕਨ ਨੇ ਟੀ-20 ਅੰਤਰਰਾਸ਼ਟਰੀ 'ਚ ਹੁਣ ਤੱਕ 46 ਵਿਕਟਾਂ ਹਾਸਲ ਕੀਤੀਆਂ ਹਨ। ਜੇਕਰ ਉਹ ਇਸ ਮੈਚ 'ਚ 4 ਵਿਕਟਾਂ ਲੈ ਲੈਂਦਾ ਹੈ ਤਾਂ ਉਸ ਦੀਆਂ ਟੀ-20 ਅੰਤਰਰਾਸ਼ਟਰੀ 'ਚ 50 ਵਿਕਟਾਂ ਹੋ ਜਾਣਗੀਆਂ।PunjabKesari


Related News