Asia Cup Final, IND vs SL Live : ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
Sunday, Sep 17, 2023 - 07:09 PM (IST)
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦਾ ਫਾਈਨਲ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ ਸੀ। ਭਾਰਤੀ ਟੀਮ ਨੂੰ ਖਿਤਾਬ ਜਿੱਤਣ ਲਈ 51 ਦੌੜਾਂ ਦਾ ਆਸਾਨ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬਿਨਾਂ ਵਿਕਟ ਗਵਾਏ 6.1 ਓਵਰਾਂ 'ਚ 51 ਦੌੜਾਂ ਬਣਾਈਆਂ ਅਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ।
ਸ਼੍ਰੀਲੰਕਾ ਦੀ ਟੀਮ 50 ਦੌੜਾਂ 'ਤੇ ਹੋਈ ਢੇਰ
ਸ਼੍ਰੀਲੰਕਾ ਦੀ ਪੂਰੀ ਟੀਮ 50 ਦੌੜਾਂ 'ਤੇ ਹੀ ਢੇਰ ਹੋ ਗਈ। ਭਾਰਤ ਦੇ ਖਿਲਾਫ ਵਨਡੇ 'ਚ ਸ਼੍ਰੀਲੰਕਾ ਦਾ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਭਾਰਤ ਨੇ ਸ਼੍ਰੀਲੰਕਾ ਨੂੰ 22 ਓਵਰਾਂ 'ਚ 73 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਇੰਨਾ ਹੀ ਨਹੀਂ ਭਾਰਤ ਦੇ ਖਿਲਾਫ ਵਨਡੇ 'ਚ ਕਿਸੇ ਵੀ ਟੀਮ ਦਾ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ 2014 'ਚ ਮੀਰਪੁਰ 'ਚ ਭਾਰਤ ਖਿਲਾਫ 58 ਦੌੜਾਂ ਬਣਾਈਆਂ ਸਨ। 50 ਦੌੜਾਂ ਦਾ ਸਕੋਰ ਕਿਸੇ ਵੀ ਵਨਡੇ ਫਾਈਨਲ 'ਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਸ਼ਾਰਜਾਹ 'ਚ ਏਸ਼ੀਆ ਕੱਪ 2000 'ਚ ਸ਼੍ਰੀਲੰਕਾ ਖਿਲਾਫ 54 ਦੌੜਾਂ 'ਤੇ ਆਊਟ ਹੋ ਗਈ ਸੀ। ਹੁਣ ਸ਼੍ਰੀਲੰਕਾ ਨੇ ਇਸ ਤੋਂ ਵੀ ਘੱਟ ਸਕੋਰ ਬਣਾ ਲਿਆ ਹੈ। ਯਾਨੀ ਸ਼੍ਰੀਲੰਕਾ ਵੱਲੋਂ ਬਣਾਏ ਗਏ 50 ਦੌੜਾਂ ਦਾ ਸਕੋਰ ਵੀ ਏਸ਼ੀਆ ਕੱਪ ਦਾ ਸਭ ਤੋਂ ਘੱਟ ਸਕੋਰ ਹੈ।
ਦੁਨਿਥ ਵੇਲਾਲੇਜ ਹੋਇਆ ਆਊਟ
ਸ਼੍ਰੀਲੰਕਾ ਨੂੰ ਅੱਠਵਾਂ ਝਟਕਾ 13ਵੇਂ ਓਵਰ 'ਚ 40 ਦੇ ਸਕੋਰ 'ਤੇ ਲੱਗਾ। ਹਾਰਦਿਕ ਪੰਡਯਾ ਨੇ ਦੁਨਿਥ ਵੇਲਾਲੇਜ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਵੇਲਾਲੇਜ 21 ਗੇਂਦਾਂ 'ਚ ਅੱਠ ਦੌੜਾਂ ਬਣਾ ਸਕੇ। 13 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ ਅੱਠ ਵਿਕਟਾਂ 'ਤੇ 40 ਦੌੜਾਂ ਹੈ। ਫਿਲਹਾਲ ਪ੍ਰਮੋਦ ਮਦੁਸ਼ਨ ਅਤੇ ਦੁਸ਼ਨ ਹੇਮੰਥਾ ਕ੍ਰੀਜ਼ 'ਤੇ ਹਨ। ਇਸ ਤੋਂ ਪਹਿਲਾਂ ਸਿਰਾਜ ਨੇ ਛੇ ਵਿਕਟਾਂ ਲਈਆਂ ਸਨ। ਏਸ਼ੀਆ ਕੱਪ 'ਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਗੇਂਦਬਾਜ਼ ਨੇ ਇੱਕ ਮੈਚ 'ਚ ਛੇ ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਰਹੱਸਮਈ ਸਪਿਨਰ ਅਜੰਤਾ ਮੇਂਡਿਸ ਨੇ 2008 'ਚ ਕਰਾਚੀ 'ਚ ਅਜਿਹਾ ਕੀਤਾ ਸੀ। ਉਸ ਨੇ ਭਾਰਤ ਖਿਲਾਫ ਛੇ ਵਿਕਟਾਂ ਲਈਆਂ।
ਕੁਸਲ ਮੇਂਡਿਸ ਹੋਇਆ ਆਊਟ
ਸ਼੍ਰੀਲੰਕਾ ਨੂੰ 12ਵੇਂ ਓਵਰਾ 'ਚ 33 ਦੇ ਸਕੋਰ ਉੱਤੇ ਸੱਤਵਾਂ ਝਟਕਾ ਲੱਗਾ। ਸਿਰਾਜ ਨੇ ਕੁਸਲ ਮੈਂਡਿਸ ਨੂੰ ਕਲੀਨ ਬੋਲਡ ਕੀਤਾ। ਉਹ 17 ਦੌੜਾਂ ਹੀ ਬਣਾ ਸਕਿਆ। ਮੇਂਡਿਸ ਹੁਣ ਤੱਕ ਦੋਹਰੇ ਅੰਕੜੇ ਨੂੰ ਛੂਹਣ ਵਾਲਾ ਇਕਲੌਤਾ ਬੱਲੇਬਾਜ਼ ਹੈ। ਸ਼੍ਰੀਲੰਕਾ ਨੂੰ 12ਵੇਂ ਓਵਰ 'ਚ 33 ਦੇ ਸਕੋਰ ਉੱਤੇ ਸੱਤਵਾਂ ਝਟਕਾ ਲੱਗਾ। ਸਿਰਾਜ ਨੇ ਕੁਸਲ ਮੇਂਡਿਸ ਨੂੰ ਕਲੀਨ ਬੋਲਡ ਕੀਤਾ। ਉਹ 17 ਦੌੜਾਂ ਹੀ ਬਣਾ ਸਕਿਆ। ਉਸ ਨੇ 34 ਗੇਂਦਾਂ ਦੀ ਆਪਣੀ ਪਾਰੀ 'ਚ ਤਿੰਨ ਚੌਕੇ ਲਗਾਏ। ਮੇਂਡਿਸ ਇਕਲੌਤਾ ਅਜਿਹਾ ਬੱਲੇਬਾਜ਼ ਹੈ ਜੋ ਹੁਣ ਤੱਕ ਦੋਹਰੇ ਅੰਕੜੇ ਨੂੰ ਛੂਹਣ 'ਚ ਕਾਮਯਾਬ ਰਿਹਾ ਹੈ। 12 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ ਸੱਤ ਵਿਕਟਾਂ 'ਤੇ 39 ਦੌੜਾਂ ਹੈ।
ਸਿਰਾਜ ਦਾ ਸ਼ਾਨਦਾਰ ਪ੍ਰਦਰਸ਼ਨ
ਸ਼੍ਰੀਲੰਕਾ ਨੂੰ ਛੇਵੇਂ ਓਵਰ 'ਚ 12 ਦੇ ਸਕੋਰ 'ਤੇ ਛੇਵਾਂ ਝਟਕਾ ਲੱਗਾ। ਸਿਰਾਜ ਨੇ ਤਬਾਹੀ ਮਚਾਈ ਅਤੇ ਕਪਤਾਨ ਦਾਸੁਨ ਸ਼ਨਾਕਾ ਨੂੰ ਕਲੀਨ ਬੋਲਡ ਕੀਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਛੇ ਓਵਰਾਂ ਮਗਰੋਂ ਸ੍ਰੀਲੰਕਾ ਦਾ ਸਕੋਰ ਛੇ ਵਿਕਟਾਂ ’ਤੇ 13 ਦੌੜਾਂ ਹੈ। ਇਸ ਸਮੇਂ ਦੁਨਿਥ ਵੇਲਾਲੇਜ ਅਤੇ ਕੁਸਲ ਮੇਂਡਿਸ ਕ੍ਰੀਜ਼ 'ਤੇ ਹਨ। ਸਿਰਾਜ ਨੇ ਚੌਥੇ ਓਵਰ 'ਚ ਛੇ ਗੇਂਦਾਂ 'ਚ ਚਾਰ ਵਿਕਟਾਂ ਲਈਆਂ। ਪਹਿਲਾਂ ਉਨ੍ਹਾਂ ਨੇ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਪਥੁਮ ਨਿਸਾਂਕਾ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ। ਨਿਸਾਂਕਾ ਚਾਰ ਗੇਂਦਾਂ 'ਚ ਦੋ ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਸਦਾਰਾ ਸਮਰਵਿਕਰਮਾ ਤੀਜੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ। ਚੌਥੀ ਗੇਂਦ 'ਤੇ ਉਸ ਨੇ ਚਰਿਥ ਅਸਾਲੰਕਾ ਨੂੰ ਈਸ਼ਾਨ ਕਿਸ਼ਨ ਹੱਥੋਂ ਕੈਚ ਕਰਵਾਇਆ। ਹਾਲਾਂਕਿ ਉਹ ਹੈਟ੍ਰਿਕ ਬਣਾਉਣ ਤੋਂ ਖੁੰਝ ਗਿਆ। ਪੰਜਵੀਂ ਗੇਂਦ 'ਤੇ ਚੌਕਾ ਲੱਗਾ। ਇਸ ਤੋਂ ਬਾਅਦ ਆਖਰੀ ਗੇਂਦ 'ਤੇ ਸਿਰਾਜ ਨੇ ਧਨੰਜੈ ਡੀ ਸਿਲਵਾ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਨਿਸਾਂਕਾ ਦੋ ਦੌੜਾਂ ਅਤੇ ਧਨੰਜੈ ਚਾਰ ਦੌੜਾਂ ਹੀ ਬਣਾ ਸਕਿਆ। ਇਸ ਦੇ ਨਾਲ ਹੀ ਸਮਰਵਿਕਰਮਾ ਅਤੇ ਅਸਾਲੰਕਾ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਇਸ ਤੋਂ ਪਹਿਲਾਂ ਬੁਮਰਾਹ ਨੇ ਪਹਿਲੇ ਹੀ ਓਵਰ 'ਚ ਕੁਸਲ ਪਰੇਰਾ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ ਸੀ। ਪਰੇਰਾ ਖਾਤਾ ਨਹੀਂ ਖੋਲ੍ਹ ਸਕਿਆ।
ਸਿਰਾਜ ਨੇ ਇਕ ਓਵਰ 'ਚ ਚਾਰ ਵਿਕਟਾਂ ਝਟਕਾਈਆਂ
ਸਿਰਾਜ ਨੇ ਚੌਥੇ ਓਵਰ 'ਚ ਛੇ ਗੇਂਦਾਂ 'ਚ ਚਾਰ ਵਿਕਟਾਂ ਲਈਆਂ। ਪਹਿਲਾਂ ਉਨ੍ਹਾਂ ਨੇ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਪਥੁਮ ਨਿਸਾਂਕਾ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ। ਨਿਸਾਂਕਾ ਚਾਰ ਗੇਂਦਾਂ 'ਚ ਦੋ ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਸਦਾਰਾ ਸਮਰਾਵਿਕਰਮਾ ਨੂੰ ਤੀਜੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਕੀਤਾ। ਚੌਥੀ ਗੇਂਦ 'ਤੇ ਉਨ੍ਹਾਂ ਨੇ ਚਰਿਥ ਅਸਾਲੰਕਾ ਨੂੰ ਈਸ਼ਾਨ ਕਿਸ਼ਨ ਹੱਥੋਂ ਕੈਚ ਕਰਵਾਇਆ। ਹਾਲਾਂਕਿ ਉਹ ਹੈਟ੍ਰਿਕ ਬਣਾਉਣ ਤੋਂ ਖੁੰਝ ਗਿਆ। ਪੰਜਵੀਂ ਗੇਂਦ 'ਤੇ ਚੌਕਾ ਲੱਗਾ। ਇਸ ਤੋਂ ਬਾਅਦ ਆਖਰੀ ਗੇਂਦ 'ਤੇ ਸਿਰਾਜ ਨੇ ਧਨੰਜੈ ਡੀ ਸਿਲਵਾ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਨਿਸਾਂਕਾ ਦੋ ਦੌੜਾਂ ਅਤੇ ਧਨੰਜੈ ਚਾਰ ਦੌੜਾਂ ਹੀ ਬਣਾ ਸਕਿਆ। ਇਸ ਦੇ ਨਾਲ ਹੀ ਸਮਰਵਿਕਰਮਾ ਅਤੇ ਅਸਾਲੰਕਾ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਇਸ ਤੋਂ ਪਹਿਲਾਂ ਬੁਮਰਾਹ ਨੇ ਪਹਿਲੇ ਹੀ ਓਵਰ 'ਚ ਕੁਸਲ ਪਰੇਰਾ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ ਸੀ। ਪਰੇਰਾ ਖਾਤਾ ਨਹੀਂ ਖੋਲ੍ਹ ਸਕਿਆ। ਫਿਲਹਾਲ ਕਪਤਾਨ ਦਾਸੁਨ ਸ਼ਨਾਕਾ ਅਤੇ ਕੁਸਲ ਮੈਂਡਿਸ ਕ੍ਰੀਜ਼ 'ਤੇ ਹਨ।
ਪਥੁਮ ਨਿਸਾਂਕਾ ਹੋਇਆ ਆਊਟ
ਸ਼੍ਰੀਲੰਕਾ ਨੂੰ ਦੂਜਾ ਝਟਕਾ ਚੌਥੇ ਓਵਰ 'ਚ ਅੱਠ ਦੇ ਸਕੋਰ 'ਤੇ ਲੱਗਾ। ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਮੁਹੰਮਦ ਸਿਰਾਜ ਨੇ ਪਥੁਮ ਨਿਸਾਂਕਾ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾ ਦਿੱਤਾ। ਨਿਸਾਂਕਾ ਚਾਰ ਗੇਂਦਾਂ 'ਚ ਦੋ ਦੌੜਾਂ ਬਣਾ ਸਕਿਆ। ਫਿਲਹਾਲ ਕੁਸਲ ਮੇਂਡਿਸ ਅਤੇ ਸਦਾਰਾ ਸਮਰਾਵਿਕਰਮਾ ਕ੍ਰੀਜ਼ 'ਤੇ ਹਨ।
ਕੁਸਲ ਪਰੇਰਾ ਹੋਇਆ ਆਊਟ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖਿਤਾਬੀ ਮੁਕਾਬਲਾ ਸ਼ੁਰੂ ਹੋ ਗਿਆ ਹੈ। ਜਸਪ੍ਰੀਤ ਬੁਮਰਾਹ ਪਹਿਲਾ ਓਵਰ 'ਚ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਪਹਿਲੇ ਹੀ ਓਵਰ ਦੀ ਤੀਜੀ ਗੇਂਦ 'ਤੇ ਸ਼੍ਰੀਲੰਕਾ ਨੂੰ ਝਟਕਾ ਦਿੱਤਾ। ਬੁਮਰਾਹ ਨੇ ਕੁਸਲ ਪਰੇਰਾ ਨੂੰ ਵਿਕਟਕੀਪਰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਕ ਓਵਰ ਦੇ ਬਾਅਦ ਸ਼੍ਰੀਲੰਕਾ ਦਾ ਸਕੋਰ ਇੱਕ ਵਿਕਟ ਉੱਤੇ ਸੱਤ ਦੌੜਾਂ ਹੈ। ਫਿਲਹਾਲ ਕੁਸਲ ਮੇਂਡਿਸ ਅਤੇ ਪਥੁਮ ਨਿਸਾਂਕਾ ਕ੍ਰੀਜ਼ 'ਤੇ ਹਨ।
ਮੀਂਹ ਰੁਕ ਗਿਆ
ਮੀਂਹ ਰੁਕ ਗਿਆ ਹੈ। ਅੰਪਾਇਰ ਮੈਦਾਨ ਦਾ ਮੁਆਇਨਾ ਕਰ ਰਹੇ ਹਨ। ਕਵਰ ਹਟਾ ਦਿੱਤੇ ਗਏ ਹਨ। ਖੇਡ ਸ਼ੁਰੂ ਹੋ ਗਈ ਹੈ।
ਕੋਲੰਬੋ 'ਚ ਬਾਰਿਸ਼ ਸ਼ੁਰੂ ਹੋ ਗਈ ਹੈ। ਕੋਲੰਬੋ ਵਿਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਹੈ। ਤਿੰਨ ਵਜੇ ਮੀਂਹ ਪੈਣ ਦੇ ਆਸਾਰ ਸਨ ਤੇ ਅਜਿਹਾ ਹੀ ਹੋਇਆ। ਅਜਿਹੇ 'ਚ ਖੇਡ ਸ਼ੁਰੂ ਹੋਣ 'ਚ ਦੇਰੀ ਹੋ ਰਹੀ ਹੈ। ਖੇਡ ਤਿੰਨ ਵਜੇ ਸ਼ੁਰੂ ਹੋਣੀ ਸੀ। ਪੂਰੇ ਮੈਦਾਨ ਨੂੰ ਕਵਰ ਨਾਲ ਢੱਕ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ