ਭਾਰਤ ਅਤੇ ਦੱ.ਅਫਰੀਕਾ ਵਿਚਾਲੇ ਕੱਲ ਹੋਵੇਗੀ 14ਵੀਂ ਟੈਸਟ ਸੀਰੀਜ਼ ਦੀ ਸ਼ੁਰੂਆਤ, ਅੰਕੜਿਆਂ 'ਤੇ ਇਕ ਨਜ਼ਰ

Tuesday, Oct 01, 2019 - 05:30 PM (IST)

ਭਾਰਤ ਅਤੇ ਦੱ.ਅਫਰੀਕਾ ਵਿਚਾਲੇ ਕੱਲ ਹੋਵੇਗੀ 14ਵੀਂ ਟੈਸਟ ਸੀਰੀਜ਼ ਦੀ ਸ਼ੁਰੂਆਤ, ਅੰਕੜਿਆਂ 'ਤੇ ਇਕ ਨਜ਼ਰ

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 2 ਅਕਤੂਬਰ ਮਤਲਬ ਕਿ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ 14ਵੀਂ ਟੈਸਟ ਸੀਰੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਸੀਰੀਜ਼ ਟੈਸਟ ਚੈਂਪੀਅਨਸ਼ਿਪ ਮੁਤਾਬਕ ਦੋਵਾਂ ਟੀਮਾਂ ਲਈ ਕਾਫੀ ਮਹੱਤਵਪੂਰਨ ਹੈ। ਟੈਸਟ ਚੈਂਪੀਅਨਸ਼ਿਪ 'ਚ ਭਾਰਤ ਦੀ ਇਹ ਦੂਜੀ ਸੀਰੀਜ਼ ਹੈ ਜਦ ਕਿ ਦੱਖਣੀ ਅਫਰੀਕਾ ਇਸ ਸੀਰੀਜ਼ 'ਚ ਆਗਾਜ਼ ਕਰੇਗਾ। ਉਸ ਤੋਂ ਪਹਿਲਾਂ ਅਸੀਂ ਇਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਟੈਸਟ ਮੁਕਾਬਲਿਆਂ ਦੇ ਅੰਕੜਿਆਂ 'ਤੇ ਇਕ ਨਜ਼ਰ ਪਾ ਲੈਂਦੇ ਹਾਂ।PunjabKesari
ਦੋਨ੍ਹਾਂ ਟੀਮਾਂ ਵਿਚਾਲੇ ਹੋ ਚੁੱਕੇ ਹਨ 36 ਮੁਕਾਬਲੇ
ਅਸਲ 'ਚ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਅੰਕੜਿਆਂ 'ਤੇ ਵਿਚਾਰ ਕੀਤਾ ਜਾਵੇ ਤਾਂ ਹੁਣ ਤੱਕ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 36 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ 'ਚੋਂ ਭਾਰਤ ਨੇ 15 ਟੈਸਟ ਅਤੇ ਦੱਖਣੀ ਅਫਰੀਕਾ ਨੇ 11 ਟੈਸਟ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ, ਜਦ ਕਿ 10 ਟੈਸਟ ਡਰਾਅ ਹੋਏ ਹਨ। ਇਨ੍ਹਾਂ 36 ਮੈਚਾਂ 'ਚੋਂ 20 ਮੈਚ ਦੱਖਣੀ ਅਫਰੀਕਾ 'ਚ ਖੇਡੇ ਗਏ ਹਨ, ਜਿਸ 'ਚ ਮੇਜ਼ਬਾਨ ਟੀਮ ਨੇ 10 ਮੈਚ ਜਿੱਤੇ ਹਨ ਅਤੇ ਭਾਰਤ ਨੇ ਸਿਰਫ 2 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ, 7 ਡਰਾਅ ਹੋ ਚੁੱਕੇ ਹਨ, ਇਸ ਤੋਂ ਇਲਾਵਾ ਭਾਰਤ 'ਚ 16 ਮੈਚ ਖੇਡੇ ਗਏ ਹਨ, ਜਿਸ 'ਚ ਭਾਰਤ ਨੇ 8 ਅਤੇ ਦੱਖਣੀ ਅਫਰੀਕਾ ਨੇ 5 ਮੈਚ ਜਿੱਤੇ ਹਨ, 3 ਮੈਚ ਡਰਾਅ ਰਹੇ ਹਨ।PunjabKesari
2018 'ਚ ਖੇਡਿਆ ਸੀ ਦੋਨ੍ਹਾਂ ਟੀਮਾ ਨੇ ਆਖਰੀ ਟੈਸਟ ਮੈਚ
ਦੱਸ ਦੇਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਟੈਸਟ ਸਾਲ 2018 'ਚ 24 ਤੋਂ 27 ਜਨਵਰੀ ਨੂੰ ਖੇਡਿਆ ਗਿਆ ਸੀ, ਜਿਸ 'ਚ ਭਾਰਤ ਨੇ 63 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਉਂਝ ਤਾਂ ਇੱਥੇ ਦੱਖਣੀ ਅਫਰੀਕਾ ਨੇ ਇੱਥੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਸੀ। ਟੀਮ ਇੰਡੀਆ ਨੇ ਆਖਰੀ ਵਾਰ ਵਿੰਡੀਜ਼ ਟੀਮ ਦਾ ਟੈਸਟ ਮੈਚ 'ਚ ਸਫਾਇਆ ਕੀਤਾ ਸੀ। ਵਰਲਡ ਕੱਪ ਤੋਂ ਬਾਅਦ ਵਿੰਡੀਜ਼ ਦੀ ਮਹਿਮਾਨ ਟੀਮ ਨੇ ਕੈਰੇਬੀਆਈ ਟੀਮ ਨੂੰ 2-0 ਨਾਲ ਟੈਸਟ ਸੀਰੀਜ਼ 'ਚ ਹਰਾਇਆ ਸੀ। ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ ਵੀ ਆਪਣਾ ਇਸ ਤਰ੍ਹਾਂ ਦੇ ਹੀ ਪ੍ਰਦਰਸ਼ਨ ਨੂੰ ਦੋਹਰਾਉਣਾ ਚਾਹੇਗੀ।PunjabKesariਦੱ. ਅਫਰੀਕਾ ਖਿਲਾਫ ਕੋਹਲੀ ਦਾ ਅਜੇਤੂ ਰਿਕਾਰਡ
ਵਿਰਾਟ ਕੋਹਲੀ ਦਾ ਦੱਖਣੀ ਅਫਰੀਕਾ ਖਿਲਾਫ ਕਪਤਾਨੀ ਰਿਕਾਰਡ ਕਾਫੀ ਚੰਗਾ ਹੈ। ਪ੍ਰੋਟਿਜ ਖਿਲਾਫ ਕੋਹਲੀ ਨੂੰ ਭਾਰਤੀ ਜ਼ਮੀਨ 'ਤੇ ਹੁਣ ਤੱਕ ਟੈਸਟ 'ਚ ਹਾਰ ਨਹੀ ਮਿਲੀ ਹੈ। ਕੋਹਲੀ ਨੇ ਪ੍ਰੋਟੀਜ ਖਿਲਾਫ ਹੁਣ ਤਕ ਕੁੱਲ ਸੱਤ ਟੈਸਟ ਮੈਚਾਂ 'ਚ ਕਪਤਾਨੀ ਕੀਤੀ ਹੈ। ਜਿਸ 'ਚ ਵਿਰਾਟ ਨੇ ਚਾਰ ਮੈਚ ਜਿੱਤੇ, ਦੋ 'ਚ ਹਾਰ ਅਤੇ ਇਕ ਟੈਸਟ ਡਰਾਅ ਰਿਹਾ। ਹਾਲਾਂਕਿ, ਵਿਰਾਟ ਦਾ ਭਾਰਤ 'ਚ ਪ੍ਰੋਟੀਜ਼ ਖਿਲਾਫ ਇਕ ਅਜੇਤੂ ਟੈਸਟ ਰਿਕਾਰਡ ਹੈ। ਭਾਰਤੀ ਧਰਤੀ 'ਤੇ ਕੋਹਲੀ ਨੇ ਅਫਰੀਕਾ ਖਿਲਾਫ ਚਾਰ ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਚੋਂ ਤਿੰਨ ਜਿੱਤੇ ਹਨ ਅਤੇ ਇਕ ਮੈਚ ਡਰਾਅ ਰਿਹਾ ਹੈ।


Related News