ਭਾਰਤ ਨਿਊਜ਼ੀਲੈਂਡ ਵਿਚਾਲੇ ਦੂਜੇ ਟੈਸਟ ਦੇ ਪਹਿਲੇ ਦਿਨ ਬਣੇ ਇਹ ਵੱਡੇ ਰਿਕਾਰਡਜ਼

02/29/2020 6:08:45 PM

ਸਪੋਰਟਸ ਡੈਸਕ— ਭਾਰਤੀ ਟੀਮ ਕ੍ਰਾਇਸਟਚਰਚ ਦੇ ਹੇਗਲੇ ਓਵਲ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਕੀਵੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਆਪਣੀ ਪਹਿਲੀ ਪਾਰੀ 'ਚ 242 ਦੌੜਾਂ ਬਣਾ ਕੇ ਢੇਰ ਹੋ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਇਕ ਸਮੇਂ 5 ਵਿਕਟਾਂ 194 ਦੌੜਾਂ ਬਣਾ ਕੇ ਸਨਮਾਜਨਕ ਹਾਲਤ 'ਚ ਸੀ ਪਰ ਟੀ-ਟਾਈਮ ਤੋਂ ਬਾਅਦ ਉਹ 48 ਦੌੜਾਂ ਹੀ ਆਪਣੇ ਖਾਤੇ 'ਚ ਜੋੜ ਸਕੀ ਅਤੇ 242 ਦੌੜਾਂ 'ਤੇ ਪੂਰੀ ਟੀਮ ਢੇਰ ਹੋ ਗਈ। ਭਾਰਤੀ ਟੀਮ ਵਲੋਂ ਤਿੰਨ ਬੱਲੇਬਾਜ਼ਾਂ ਨੇ ਇਸ ਮੈਚ 'ਚ ਅਰਧ ਸੈਂਕੜੇ ਬਣਾਏ ਪਰ ਇਸ ਤੋਂ ਬਾਅਦ ਵੀ ਟੀਮ ਇਕ ਵੱਡਾ ਸਕੋਰ ਬਣਾਉਣ 'ਚ ਅਸਫਲ ਰਹੀ। ਪਹਿਲੇ ਹੀ ਦਿਨ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ ਪਹਿਲੀ ਪਾਰੀ 'ਚ ਬਿਨਾਂ ਵਿਕਟ ਗੁਆਏ 63 ਦੌੜਾਂ ਬਣਾ ਲਈਆਂ ਹਨ। ਇਸ ਦੇ ਨਾਲ ਹੀ ਮੈਚ ਦੇ ਪਹਿਲੇ ਦਿਨ ਕਈ ਵੱਡੇ ਰਿਕਾਰਡ ਬਣੇ।PunjabKesariਇਕ ਨਜ਼ਰ ਦੂਜੇ ਟੈਸਟ ਦੇ ਪਹਿਲੇ ਦਿਨ ਬਣੇ ਰਿਕਾਰਡਜ਼ 'ਤੇ

ਕੀਵੀ ਗੇਂਦਬਾਜ਼ ਕਾਇਲ ਜੈਮੀਸਨ ਨੇ ਇਸ ਮੈਚ 'ਚ 45 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਟੈਸਟ ਮੈਚਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੇ ਪਾਰੀ 'ਚ 5 ਵਿਕਟਾਂ ਲਈਆਂ ਹਨ।
- ਦੂਜੇ ਟੈਸਟ 'ਚ ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 54 ਦੌੜਾਂ ਬਣਾ ਕੇ ਆਊਟ ਹੋਇਆ। ਇਹ ਟੈਸਟ ਕ੍ਰਿਕਟ 'ਚ ਉਸ ਦਾ ਦੂਜਾ ਅਰਧ ਸੈਂਕੜਾ ਹੈ। ਵੈਸਟਇੰਡੀਜ਼ ਖਿਲਾਫ ਡੈਬਿਊ ਸੀਰੀਜ਼ 'ਚ ਉਸ ਨੇ ਪਹਿਲਾ ਅਰਧ ਸੈਂਕੜਾ ਬਣਾਇਆ ਸੀ।
-  ਭਾਰਤ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ 20 ਸਾਲ ਅਤੇ 112 ਦਿਨ ਦੀ ਉਮਰ 'ਚ ਨਿਊਜ਼ੀਲੈਂਡ 'ਚ ਟੈਸਟ ਅਰਧ ਸੈਂਕੜਾ ਬਣਾਇਆ। ਉਹ ਸਚਿਨ ਤੇਂਦੁਲਕਰ (16 ਸਾਲ ਅਤੇ 291 ਦਿਨ) ਤੋਂ ਬਾਅਦ ਨਿਊਜ਼ੀਲੈਂਡ 'ਚ ਅਰਧ ਸੈਂਕੜਾ ਬਣਾਉਣ ਵਾਲਾ ਭਾਰਤ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ।

PunjabKesari- 2016 ਤੋਂ ਵਿਰਾਟ ਕੋਹਲੀ ਨੇ ਟੈਸਟ 'ਚ 13 ਵਾਰ ਰੀਵਿਊ ਲਿਆ, ਜਿਨਾਂ 'ਚੋਂ 11 ਵਾਰ ਉਸ ਦਾ ਇਹ ਫੈਸਲਾ ਗਲਤ ਸਾਬਤ ਹੋਇਆ। ਸਿਰਫ 2 ਵਾਰ ਹੀ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ ਹੈ।
- ਟੈਸਟ ਇਤਿਹਾਸ 'ਚ ਇਹ 5ਵਾਂ ਮੌਕਾ ਹੈ ਜਦੋਂ 29 ਫਰਵਰੀ ਨੂੰ ਟੈਸਟ ਮੈਚ ਦੀ ਸ਼ੁਰੂਆਤ ਹੋਈ ਹੈ। ਪਹਿਲਾ ਟੈਸਟ ਵੀ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ 1968 'ਚ ਸ਼ੁਰੂ ਹੋਇਆ ਸੀ।
- ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਹਨੁਮਾ ਵਿਹਾਰੀ ਨੇ ਇਸ ਟੈਸਟ ਮੈਚ 'ਚ ਆਪਣਾ ਚੌਥਾ ਟੈਸਟ ਅਰਧ ਸੈਂਕੜਾ ਬਣਾਇਆ ਅਤੇ ਨਾਲ ਹੀ ਟੈਸਟ ਮੈਚਾਂ 'ਚ ਆਪਣੀਆਂ 500 ਦੌੜਾਂ ਵੀ ਪੂਰੀਆਂ ਕੀਤੀਆਂ।PunjabKesari - ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ 'ਚ ਭਾਰਤ ਵਲੋਂ ਬਣਾਈਆ ਗਈਆਂ 242 ਦੌੜਾਂ ਟੈਸਟ ਇਤਿਹਾਸ 'ਚ ਤੀਜਾ ਸਭ ਤੋਂ ਘੱਟ ਸਕੋਰ ਹੈ। ਜਦੋਂ ਟਾਪ-7 'ਚੋਂ ਤਿੰਨ ਜਾਂ ਜ਼ਿਆਦਾ ਬੱਲੇਬਾਜ਼ਾਂ ਨੂੰ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਹੋਣ। ਪਾਕਿਸਤਾਨ 2003 'ਚ ਦੱਖਣੀ ਅਫਰੀਕਾ ਖਿਲਾਫ 226 ਦੌੜਾਂ 'ਤੇ ਆਊਟ ਹੋਈ ਸੀ। 
-  ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਟੈਸਟ ਮੈਚਾਂ 'ਚ ਆਪਣਾ 25ਵਾਂ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ ਜਨਵਰੀ 2018 'ਚ ਆਸਟਰੇਲੀਆ ਖਿਲਾਫ ਸਿਡਨੀ 'ਚ ਆਪਣਾ ਆਖਰੀ ਸੈਂਕੜਾ ਬਣਾਇਆ ਸੀ।PunjabKesari
-  ਕੀਵੀ ਟੀਮ ਦਾ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਸੀਰੀਜ਼ ਦੇ ਦੂਜੇ ਟੈਸਟ ਮੈਚ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ 'ਚ ਵਿਰਾਟ ਕੋਹਲੀ ਨੂੰ 10ਵੀਂ ਵਾਰ ਆਊਟ ਕੀਤਾ। ਉਹ ਵਿਰਾਟ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲਾ ਪਹਿਲਾ ਗੇਂਦਬਾਜ਼ ਵੀ ਹੈ।
- ਟਿਮ ਸਾਊਥੀ ਦੀ ਗੇਂਦਬਾਜ਼ੀ 'ਤੇ ਰਾਸ ਟੇਲਰ ਨੇ ਟੈਸਟ ਮੈਚਾਂ 'ਚ 23ਵੀਂ ਵਾਰ ਕੈਚ ਲਿਆ ਅਤੇ ਨਿਊਜ਼ੀਲੈਂਡ ਲਈ ਇਹ ਜੋੜੀ ਦੂਜੇ ਨੰਬਰ 'ਤੇ ਆ ਗਈ ਹੈ। ਕ੍ਰਿਸ ਕੇਰੰਸ ਦੀ ਗੇਂਦਬਾਜ਼ੀ 'ਤੇ ਸਟੀਫਨ ਫਲੇਮਿੰਗ ਨੇ 22 ਕੈਚ ਲਏ ਸਨ।
PunjabKesari


Related News