ਝੂਲਨ ਗੋਸਵਾਮੀ ਨੂੰ ਸੰਨਿਆਸ ’ਤੇ ਸ਼ਾਨਦਾਰ ਗਿਫ਼ਟ, ਭਾਰਤ ਨੇ ਇੰਗਲੈਂਡ ਨੂੰ ਵਨਡੇ ਸੀਰੀਜ਼ ’ਚ ਕੀਤਾ ਕਲੀਨ ਸਵੀਪ

09/24/2022 11:12:36 PM

ਸਪੋਰਟਸ ਡੈਸਕ—ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਇੰਗਲੈਂਡ ’ਚ ਵਨਡੇ ਸੀਰੀਜ਼ ’ਚ 3-0 ਨਾਲ ਕਲੀਨ ਸਵੀਪ ਕਰਕੇ ਸੰਨਿਆਸ ਦਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਤੀਜੇ ਵਨਡੇ ’ਚ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲਾਂ ਖੇਡਦਿਆਂ ਇੰਗਲੈਂਡ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ’ਚ ਇੰਗਲੈਂਡ ਦੀ ਟੀਮ 153 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ। ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੇ 29 ਦੌੜਾਂ ਦੇ ਕੇ 4 ਅਤੇ ਝੂਲਨ ਗੋਸਵਾਮੀ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲਾ, ਪੰਜਾਬ ਪੁਲਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇਕ ਫ਼ੌਜੀ ਨੂੰ ਕੀਤਾ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਇੰਗਲੈਂਡ ਦੀ ਕੇਟ ਕਰਾਸ ਨੇ 4 ਵਿਕਟਾਂ ਲੈ ਕੇ ਭਾਰਤ ਦੀ ਸ਼ੁਰੂਆਤ ਖਰਾਬ ਕਰ ਦਿੱਤੀ। ਸ਼ੈਫਾਲੀ ਵਰਮਾ 0, ਯਸਤਿਕਾ ਭਾਟੀਆ 0, ਕਪਤਾਨ ਹਰਮਨਪ੍ਰੀਤ 4 ਅਤੇ ਹਰਲੀਨ ਦਿਓਲ 3 ਦੌੜਾਂ ਬਣਾ ਕੇ ਆਊਟ ਹੋਈਆਂ। ਹਾਲਾਂਕਿ ਇਸ ਦੌਰਾਨ ਸਮ੍ਰਿਤੀ ਮੰਧਾਨਾ ਨੇ ਕ੍ਰੀਜ਼ ’ਤੇ ਪੈਰ ਜਮਾਏ ਅਤੇ ਅਰਧ ਸੈਂਕੜਾ ਲਗਾਇਆ।

 

ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਹੌਲੀ ਸ਼ੁਰੂਆਤ ਕੀਤੀ। ਓਪਨਰ ਟੇਲੀ 8 ਤਾਂ ਐਮਾ ਲੈਂਬ 21 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਦਾ ਮਿਡਲ ਆਰਡਰ ਬੁਰੀ ਤਰ੍ਹਾਂ ਫਲਾਪ ਹੋਇਆ। ਸੋਫੀਆ 7, ਐਲੀਸਾ 5, ਡੇਨੀਅਲ ਵ੍ਹਾਈਟ 8 ਦੌੜਾਂ ਬਣਾ ਕੇ ਆਊਟ ਹੋ ਗਈਆਂ। ਐਮੀ ਜੋਨਸ ਨੇ 28, ਸੋਫੀਆ ਐਸਲਸਟੋਨ 0 ਦੌੜਾਂ ਬਣਾ ਕੇ ਆਊਟ ਹੋਈ। ਆਖ਼ਰੀ ਓਵਰਾਂ ’ਚ ਚਾਰਲੋਟ ਡੀਨ ਨੇ 47 ਦੌੜਾਂ ਬਣਾ ਕੇ ਹਾਰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਦੀਪਤੀ ਸ਼ਰਮਾ ਦੀ ਇਕ ਸਟੀਕ ਥ੍ਰੋਅ ਨੇ ਚਾਰਲੋਟ ਨੂੰ ਰਨ ਆਊਟ ਕਰਕੇ ਉਨ੍ਹਾਂ ਦੀਆਂ ਉਮੀਦਾਂ ਤੋੜ ਦਿੱਤੀਆਂ।


Manoj

Content Editor

Related News