ਭਾਰਤ ਤੇ ਨੇਪਾਲ ਦਰਮਿਆਨ ਦੋਸਤਾਨਾ ਮੈਚ 1-1 ਦੀ ਬਰਾਬਰੀ ''ਤੇ ਹੋਇਆ ਖ਼ਤਮ

Friday, Sep 03, 2021 - 05:30 PM (IST)

ਭਾਰਤ ਤੇ ਨੇਪਾਲ ਦਰਮਿਆਨ ਦੋਸਤਾਨਾ ਮੈਚ 1-1 ਦੀ ਬਰਾਬਰੀ ''ਤੇ ਹੋਇਆ ਖ਼ਤਮ

ਸਪੋਰਟਸ ਡੈਸਕ- ਭਾਰਤ ਨੇ ਵੀਰਵਾਰ ਨੂੰ ਦੋਸਤਾਨਾ ਫ਼ੁੱਟਬਾਲ ਮੈਚ 'ਚ ਨੇਪਾਲ ਨੂੰ ਡਰਾਅ 'ਤੇ ਰੋਕ ਦਿੱਤਾ। ਕਾਠਮਾਂਡੂ ਦੇ ਦਸ਼ਰਥ ਸਟੇਡੀਅਮ 'ਚ ਦੋਵਾਂ ਟੀਮਾਂ ਦਰਮਿਆਨ ਖੇਡਿਆ ਗਿਆ ਇਹ ਮੁਕਾਬਲਾ 1-1 ਦੀ ਬਰਾਬਰੀ 'ਤੇ ਖ਼ਤਮ ਹੋਇਆ। ਭਾਰਤ ਵੱਲੋਂ ਅਨਿਰੁਧ ਥਾਪਾ ਨੇ 60ਵੇਂ ਮਿੰਟ 'ਤੇ ਗੋਲ ਕੀਤਾ। ਜਦਕਿ ਨੇਪਾਲ ਵੱਲੋਂ ਅੰਜਾਨ ਵਿਸਤਾ ਨੇ 36ਵੇਂ ਮਿੰਟ 'ਚ ਗੋਲ ਕੀਤਾ।

ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀਆਂ। ਇਸੇ ਦੇ ਨਾਲ ਹੀ ਇਹ ਦੋਸਤਾਨਾ ਮੈਚ 1-1 ਨਾਲ ਡਰਾਅ ਰਿਹਾ।  ਹੁਣ ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ ਪੰਜ ਸਤੰਬਰ ਨੂੰ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ 2018 ਵਰਲਡ ਕੱਪ ਕੁਆਲੀਫ਼ਾਇਰ ਤੇ 2023 ਏਸ਼ੀਆਈ ਕੱਪ ਸਾਂਝੇ ਕੁਆਲੀਫ਼ਾਇਰ 'ਚ ਅਫ਼ਗਾਨਿਸਤਾਨ ਦੇ ਖ਼ਿਲਾਫ਼ ਆਖ਼ਰੀ ਗਰੁੱਪ ਮੈਚ ਦੇ ਬਾਅਦ ਪਹਿਲਾ ਕੌਮਾਂਤਰੀ ਮੈਚ ਖੇਡ ਰਹੀ ਸੀ।


author

Tarsem Singh

Content Editor

Related News