ENG v IND : ਤੀਜੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 215/2
Friday, Aug 27, 2021 - 11:03 PM (IST)
ਸਪੋਰਟਸ ਡੈਸਕ-ਲੀਡਸ ਦੇ ਮੈਦਾਨ ’ਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ 'ਚ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੀ ਪਹਿਲੀ ਪਾਰੀ 78 ਦੌੜਾਂ 'ਤੇ ਆਲ ਆਊਟ ਹੋ ਗਈ। ਤੀਸਰੇ ਦਿਨ ਦੀ ਖੇਡ ਦੇ ਆਖਿਰ ਤੱਕ ਭਾਰਤ ਨੇ 2 ਵਿਕਟਾਂ ਗੁਆ ਲਈਆਂ ਹਨ ਅਤੇ 215 ਦੌੜਾਂ ਬਣਾ ਲਈਆਂ ਹਨ। ਪੁਜਾਰਾ 91 ਦੌੜਾਂ ਬਣਾ ਕੇ ਅਤੇ ਕੋਹਲੀ 45 ਦੌੜਾਂ ਬਣਾ ਕੇ ਕ੍ਰੀ਼ਜ਼ ’ਤੇ ਹਨ।
ਇਸ ਤੋਂਂ ਪਹਿਲਾਂ ਇੰਗਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ 'ਚ 432 ਦੌੜਾਂ 'ਤੇ ਆਲਆਊਟ ਹੋ ਗਈ ਹੈ। ਇਸ ਤਰ੍ਹਾਂ ਇੰਗਲੈਂਡ ਨੇ ਭਾਰਤ 'ਤੇ 354 ਦੌੜਾਂ ਦੀ ਬੜ੍ਹਤਬਣਾ ਲਈ ਹੈ। ਭਾਰਤ ਲਈ ਮੈਚ ਜਿੱਤਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ 78 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 423 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਕ੍ਰੀਜ਼ 'ਤੇ ਕ੍ਰੇਗ ਓਵਰਟਨ ਤੇ ਔਲੀ ਰੋਬਿਨਸਨ ਮੌਜੂਦ ਹਨ। ਇਸ ਤੋਂ ਪਹਿਲਾਂ ਕਪਤਾਨ ਜੋ ਰੂਟ (121) ਦੇ ਸ਼ਾਨਦਾਰ ਤੇ ਰਿਕਾਰਡ ਸੈਂਕੜੇ ਨਾਲ ਇੰਗਲੈਂਡ ਨੇ ਭਾਰਤ ਦੇ ਵਿਰੁੱਧ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਹੀ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ 'ਤੇ 423 ਦੌੜਾਂ ਬਣਾ ਕੇ 345 ਦੌੜਾਂ ਦੀ ਬੜ੍ਹਤ ਬਣਾ ਲਈ ਤੇ ਮੈਚ 'ਤੇ ਆਪਣਾ ਸ਼ਕੰਜਾ ਕੱਸ ਲਿਆ ਲਿਆ। ਰੂਟ ਨੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮਿਡ-ਆਫ 'ਤੇ ਚੌਕਾ ਲਗਾ ਕੇ ਸੀਰੀਜ਼ 'ਚ ਲਗਾਤਾਰ ਤੀਜਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਰੁੱਧ 8 ਸੈਂਕੜੇ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੂਟ ਇੰਗਲੈਂਡ ਦੇ ਲਈ ਇਕ ਸਾਲ ਵਿਚ 6 ਸੈਂਕੜੇ ਲਗਾਉਣ ਵਾਲੇ ਇੰਗਲਿਸ਼ ਬੱਲੇਬਾਜ਼ ਬਣ ਗਏ ਹਨ।
ਪਲੇਇੰਗ ਇਲੈਵਨ :--
ਭਾਰਤ : ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ : ਰੋਰੀ ਬਰਨਸ, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਜਾਨੀ ਬੇਅਰਸਟਾਅ, ਜੋਸ ਬਟਲਰ (ਵਿਕਟਕੀਪਰ), ਮੋਈਨ ਅਲੀ, ਸੈਮ ਕੁਰੇਨ, ਓਲੀ ਰੋਬਿਨਸਨ, ਸਾਕਿਬ ਮਹਿਮੂਦ/ਕ੍ਰੇਗ ਓਵਰਟਨ, ਜੇਮਸ ਐਂਡਰਸਨ।