ਭਾਰਤ ਏਸ਼ੀਆਈ ਖੇਡਾਂ ਦੀ ਕਰੇਗਾ ਦਾਅਵੇਦਾਰੀ : ਗੋਇਲ

05/25/2017 1:05:55 AM


ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਮੁਖੀ ਐੱਨ. ਰਾਮਚੰਦਰਨ ਨਾਲ ਬੁੱਧਵਾਰ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਭਵਿੱਖ ਵਿਚ ਏਸ਼ੀਆਈ ਖੇਡਾਂ ਤੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ।
ਗੋਇਲ ਨੇ ਆਪਣੇ ਨਿਵਾਸ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਕੌਮਾਂਤਰੀ ਚੈਂਪੀਅਨਸ਼ਿਪਸ ਦੀ ਮੇਜ਼ਬਾਨੀ ਲਈ ਪ੍ਰਤੀਬੱਧ ਹੈ। ਅਸੀਂ 2026 ਦੀਆਂ ਏਸ਼ੀਆਈ ਖੇਡਾਂ ਤੇ 2019 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ ਗੰਭੀਰ ਹਾਂ ਤੇ ਭਵਿੱਖ 'ਚ ਅਸੀਂ ਉਸ ਦੀ ਦਾਅਵੇਦਾਰੀ ਕਰਾਂਗੇ।
ਆਈ.ਓ.ਏ. ਦੇ ਮੁਖੀ ਰਾਮਚੰਦਰਨ ਨੇ ਖੇਡ ਮੰਤਰੀ ਨਾਲ ਉਨ੍ਹਾਂ ਦੇ ਮੰਤਰਾਲਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਖੇਡ ਸਕੱਤਰ ਇੰਜੈਟੀ ਸ਼੍ਰੀਨਿਵਾਸ ਤੇ ਸੰਯੁਕਤ ਸਕੱਤਰ (ਖੇਡ) ਇੰਦਰ ਧਮੀਜਾ ਵੀ ਮੌਜੂਦ ਸਨ। ਰਾਮਚੰਦਰਨ ਨੇ ਇਸ ਮੁਲਾਕਾਤ ਦੌਰਾਨ ਖੇਡ ਮੰਤਰੀ ਨੂੰ ਸੁਝਾਅ ਦਿੱਤਾ ਕਿ ਏਸ਼ੀਆਈ ਓਲੰਪਿਕ ਪ੍ਰੀਸ਼ਦ ਦਾ ਖੇਤਰੀ ਦਫਤਰ ਇਥੇ ਖੋਲ੍ਹਿਆ ਜਾਵੇ ਤੇ ਏਸ਼ੀਆਈ ਖੇਡਾਂ ਤੇ ਬੀਚ ਏਸ਼ੀਆਡ ਵਰਗੀਆਂ ਬਹੁ-ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕੀਤੀ ਜਾਵੇ।


Related News