ਭਾਰਤ ਮਜ਼ਬੂਤ ਟੀਮ, ਦੱਖਣੀ ਅਫ਼ਰੀਕਾ ਕੋਲ ਢੁਕਵਾਂ ਤਜਰਬਾ ਨਹੀਂ : ਹਾਸ਼ਿਮ ਅਮਲਾ
Sunday, Jan 02, 2022 - 12:13 PM (IST)
ਜੋਹਾਨਿਸਬਰਗ- ਦੱਖਣੀ ਅਫ਼ਰੀਕਾ ਦੇ ਧਾਕੜ ਬੱਲੇਬਾਜ਼ ਹਾਸ਼ਿਮ ਅਮਲਾ ਦਾ ਕਹਿਣਾ ਹੈ ਕਿ ਭਾਰਤੀ ਟੀਮ ਦਾ ਬਿਹਤਰ ਸਾਮੂਹਿਕ ਤਜਰਬਾ ਸੈਂਚੁਰੀਅਨ 'ਚ ਸੀਰੀਜ਼ ਦੇ ਪਹਿਲੇ ਮੈਚ 'ਚ ਉਸ ਦੀ ਸੌਖੀ ਜਿੱਤ ਦੇ ਮਹੱਤਵਪੂਰਨ ਕਾਰਨਾਂ 'ਚੋਂ ਇਕ ਰਿਹਾ। ਸੁਪਰਸਪੋਰਟ ਪਾਰਕ 'ਚ ਖੇਡੇ ਗਏ ਪਹਿਲੇ ਟੈਸਟ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰਜ਼ 'ਚ 1-0 ਦੀ ਬੜ੍ਹਤ ਹਾਸਲ ਕੀਤੀ।
ਇਹ ਵੀ ਪੜ੍ਹੋ : ਫਰਾਟਾ ਦੌੜਾਕ ਤਰਨਜੀਤ ਕੌਰ ਡੋਪ ਟੈਸਟ 'ਚ ਫੇਲ
ਅਮਲਾ ਨੇ ਕਿਹਾ ਕਿ ਇਹ ਉਚਿਤ ਨਤੀਜਾ ਸੀ। ਉਹ (ਭਾਰਤ) ਪਿਛਲੇ ਦੋ ਸਾਲਾਂ 'ਚ ਇਕ ਮਜ਼ਬੂਤ ਇਕਾਈ ਦੇ ਤੌਰ 'ਤੇ ਉੱਭਰੇ ਹਨ। ਉਨ੍ਹਾਂ ਦੇ ਕੋਲ ਸਾਮੂਹਿਕ ਤੌਰ ਤੋਂ ਵੱਧ ਤਜਰਬਾ ਹੈ ਤੇ ਜਦੋਂ ਤੁਹਾਡੇ ਕੋਲ ਬਚਾਅ ਲਈ ਮਜ਼ਬੂਤ ਸਕੋਰ ਹੁੰਦਾ ਹੈ ਤਾਂ ਇਹ ਹਮੇਸ਼ਾ ਵੱਡਾ ਫ਼ਰਕ ਪੈਦਾ ਕਰਦਾ ਹੈ। ਦੱਖਣੀ ਅਫ਼ਰੀਕਾ ਕੋਲ ਸਿਰਫ਼ ਕਪਤਾਨ ਡੀਨ ਐਲਗਰ, ਕਵਿੰਟਨ ਡੀ ਕਾਕ, ਕੈਗਿਸੋ ਰਬਾਡਾ ਤੇ ਲੁੰਗੀ ਐਨਗਿਡੀ ਹੀ ਤਜਰਬੇਕਾਰ ਖਿਡਾਰੀ ਹਨ।
ਅਮਲਾ ਨੇ ਕਿਹਾ ਕਿ ਭਾਰਤ ਦੀ ਪਹਿਲੀ ਪਾਰੀ 'ਚ ਵੱਡੀ ਬੜ੍ਹਤ ਨੇ ਮੈਚ ਦੇ ਨਤੀਜੇ 'ਚ ਫ਼ਰਕ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਸੈਂਚੁਰੀਅਨ 'ਚ ਖੇਡ ਦੇ ਅੱਗੇ ਵਧਣ ਦੇ ਨਾਲ ਬੱਲੇਬਾਜ਼ੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜਦੋਂ ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਬੱਲੇਬਾਜ਼ੀ ਕੀਤੀ ਤੇ 300 ਤੋਂ ਵੱਧ ਦੌੜਾਂ ਬਣਾਈਆਂ ਤਾਂ ਉਸ ਸਮੇਂ ਪੂਰੀ ਜ਼ਿੰਮੇਵਾਰੀ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ 'ਤੇ ਆ ਗਈ ਸੀ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਕੋਰੋਨਾ ਦੇ ਇਸ ਵੇਰੀਐਂਟ ਤੋਂ ਸਨ ਇਨਫੈਕਟਿਡ, ਹਸਪਤਾਲ ਨੇ ਕੀਤਾ ਖੁਲਾਸਾ
ਅਮਲਾ ਨੇ ਕਿਹਾ ਕਿ ਪਹਿਲੀ ਪਾਰੀ 'ਚ 130 ਦੌੜਾਂ ਤੋਂ ਪਿੱਛੜਨ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਤੇ ਅੰਤ 'ਚ ਇਸ ਨੇ ਫ਼ਰਕ ਪੈਦਾ ਕੀਤਾ। ਆਪਣੇ ਟੈਸਟ ਕਰੀਅਰ 'ਚ 124 ਮੈਚਾਂ 'ਚ 28 ਸੈਂਕੜਿਆਂ ਦੇ ਨਾਲ 46.64 ਦੀ ਔਸਤ ਨਾਲ 9282 ਦੌੜਾਂ ਬਣਾਉਣ ਵਾਲੇ 38 ਸਾਲਾ ਅਮਲਾ ਨੇ ਟੈਸਟ ਦੇ ਪਹਿਲੇ ਦਿਨ ਸ਼ਾਨਦਾਰ ਬੱਲੇਬਾਜ਼ੀ ਕਰਨ ਲਈ ਭਾਰਤੀ ਬੱਲੇਬਾਜ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਪਿੱਚ ਬੱਲੇਬਾਜ਼ੀ ਲਈ ਸਰਵਸ੍ਰੇਸ਼ਠ ਲਗ ਰਹੀ ਸੀ ਤੇ ਸਿਹਰਾ ਭਾਰਤੀ ਖਿਡਾਰੀਆਂ ਨੂੰ ਜਾਂਦਾ ਹੈ। ਉਨ੍ਹਾਂ ਨੂੰ ਅਨੁਸ਼ਾਸਤ ਕ੍ਰਿਕਟ ਖੇਡੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।