ਭਾਰਤ ਨੂੰ ਲੱਗਾ ਝਟਕਾ, NBA ''ਚ ਖੇਡਣ ਵਾਲੇ ਸਤਨਾਮ ਡੋਪ ਟੈਸਟ ''ਚ ਫੇਲ

12/07/2019 6:43:16 PM

ਨਵੀਂ ਦਿੱਲੀ : ਐੱਨ. ਬੀ. ਏ. ਟੀਮ ਵਿਚ ਸ਼ਾਮਲ ਹੋਏ ਪਹਿਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਭੰਬਰਾ ਪਿਛਲੇ ਮਹੀਨੇ ਡੋਪਿੰਗ ਟੈਸਟ ਵਿਚ ਫੇਲ ਰਿਹਾ, ਜਿਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਉਸ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ। ਪੰਜਾਬ ਦੇ 23 ਸਾਲਾ ਖਿਡਾਰੀ ਨੂੰ 2015 ਵਿਚ ਐੱਨ. ਬੀ. ਏ. ਟੀਮ ਵਿਚ ਚੁਣਿਆ ਗਿਆ ਸੀ ਪਰ ਉਹ ਦੱਖਣੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਲਾਏ ਗਏ ਕੈਂਪ ਦੌਰਾਨ ਨਾਡਾ ਵਲੋਂ ਬੈਂਗਲੁਰੂ ਵਿਚ ਟੂਰਨਾਮੈਂਟ ਦੇ ਬਾਹਰ ਆਯੋਜਿਤ ਹੋਏ ਟੈਸਟ ਵਿਚ ਫੇਲ ਰਿਹਾ।

PunjabKesari

ਨਾਡਾ ਵਲੋਂ ਜਾਰੀ ਬਿਆਨ ਅਨੁਸਾਰ ਉਸ ਨੂੰ 19 ਨਵੰਬਰ ਨੂੰ ਅਸਥਾਈ ਤੌਰ 'ਤੇ ਸਸਪੈਂਡ ਕੀਤਾ ਗਿਆ ਸੀ। ਸਤਨਾਮ ਨੇ ਨਿੱਜੀ ਕਾਰਨਾਂ ਤੋਂ 1 ਦਸੰਬਰ ਤੋਂ ਸ਼ੁਰੂ ਹੋਈਆਂ 13ਵੀਆਂ ਦੱਖਣੀ ਏਸ਼ੀਆਈ ਖੇਡਾਂ ਵਿਚੋਂ ਹਟਣ ਦਾ ਫੈਸਲਾ ਕੀਤਾ ਸੀ। 7 ਫੁੱਟ 2 ਇੰਚ ਦਾ ਇਹ ਖਿਡਾਰੀ ਸੈਗ ਲਈ ਬੈਂਗਲੁਰੂ ਦੇ ਸਾਈ ਸੈਂਟਰ ਵਿਚ ਟ੍ਰੇਨਿੰਗ ਕਰ ਰਿਹਾ ਸੀ।

PunjabKesari


Related News