ਭਾਰਤ ਦੇ ਬੱਚਿਆਂ ਨੇ ਜਿੱਤਿਆ ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ

Wednesday, May 08, 2019 - 11:51 PM (IST)

ਭਾਰਤ ਦੇ ਬੱਚਿਆਂ ਨੇ ਜਿੱਤਿਆ ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ

ਲੰਡਨ– ਇੰਗਲੈਂਡ ਦੀ ਜ਼ਮੀਨ ’ਤੇ 30 ਮਈ ਤੋਂ ਹੋਣ ਵਾਲੇ ਆਈ. ਸੀ.ਸੀ. ਇਕ ਦਿਨਾ ਵਿਸ਼ਵ ਕੱਪ ਦੇ ਸ਼ੁਰੂ ਹੋਣ ’ਚ ਹਾਲੇ ਸਮਾਂ ਹੈ ਪਰ ਭਾਰਤ ਦੇ ਗਲੀ ਦੇ ਬੱਚਿਆਂ ਨੇ ਲੰਡਨ ਦੇ ਮਸ਼ਹੂਰ ਲਾਰਡਸ ਕ੍ਰਿਕਟ ਮੈਦਾਨ ’ਚ ਆਯੋਜਿਤ ਚਾਈਲਡ ਕ੍ਰਿਕਟ ਵਿਸ਼ਵ ਕੱਪ ’ਚ ਖਿਤਾਬ ਜਿੱਤ ਲਿਆ।

PunjabKesari
ਭਾਰਤ ਨੇ ਇਸ ਸਟ੍ਰੀਟ ਚਾਈਲਡ ਵਿਸ਼ਵ ਕੱਪ ’ਚ 2 ਟੀਮਾਂ ਭੇਜੀਆਂ ਸਨ। ਨਾਰਥ ਇੰਡੀਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ’ਚ ਖਿਡਾਰੀ ਆਯੁਸ਼ਮਾਨ ਨੂੰ ਟੂਰਨਾਮੈਂਟ ’ਚ ਬੈਸਟ ਫੀਲਡਰ ਦਾ ਪੁਰਸਕਾਰ ਦਿੱਤਾ ਗਿਆ। ਉਥੇ ਹੀ ਟੀਮ ਸਾਊਥ ਇੰਡੀਆ ਨੇ ਟੂਰਨਾਮੈਂਟ ਜਿੱਤ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ।


author

Gurdeep Singh

Content Editor

Related News