ਭਾਰਤ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ''ਚ 5ਵੇਂ ਸਥਾਨ ''ਤੇ ਬਰਕਰਾਰ

09/10/2017 1:06:24 AM

ਮਾਸਕੋ— ਭਾਰਤ ਸ਼ਨੀਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਸ਼ਾਟਗਨ ਚੈਂਪੀਅਨਸ਼ਿਪ ਦੇ ਪੁਰਸ਼ ਅਤੇ ਜੂਨੀਅਰ ਸਕੀਟ ਮੁਕਾਬਲਿਆਂ ਦੇ 8ਵੇਂ ਦਿਨ ਮੁਕਾਬਲਾ ਖਤਮ ਹੋਣ ਤੋਂ ਬਾਅਦ ਤਮਗਿਆਂ ਦੀ ਸੂਚੀ 'ਚ 5ਵੇਂ ਸਥਾਨ 'ਤੇ ਬਰਕਰਾਰ ਰਿਹਾ। ਪੁਰਸ਼ ਸਕੀਟ ਵਿਸ਼ਵ ਚੈਂਪੀਅਨਸ਼ਿਪ 'ਚ ਤਮਗਾ ਹਾਸਲ ਕਰਨ ਦੀ ਦੌੜ 'ਚ ਬਣੇ ਰਹਿਣ ਦੇ ਲਈ ਅੰਗਦ ਬਾਜਵਾ ਨੂੰ ਕੁਆਲੀਫਾਇੰਗ ਦੇ ਬਚੇ ਹੋਏ 2 ਰਾਊਂਡ 'ਚ ਪ੍ਰਫੇਕਟ 25 ਅੰਕ ਦੇ ਸਕੋਰ ਦੀ ਜ਼ਰੂਰਤ ਸੀ ਪਰ 3 ਟੀਚੇ ਤੋਂ ਖੁੰਝ ਗਏ ਅਤੇ 24ਵੇਂ ਸਥਾਨ 'ਤੇ ਰਹੇ।
ਇਟਲੀ ਦੇ ਮੌਜੂਦਾ ਓਲੰਪਿਕ ਚੈਂਪੀਅਨ ਗੈਬ੍ਰਿਅਲ ਰੋਸੇਟੀ 113 ਨਿਸ਼ਾਨੇਬਾਜ਼ਾਂ 'ਚ 123 ਅੰਕ ਦੇ ਕੁਆਲੀਫਾਇੰਗ 'ਚ ਚੋਟੀ 'ਤੇ ਰਹੇ। ਅਗਲੇ 5 ਨਿਸ਼ਾਨੇਬਾਜ਼ਾਂ ਨੇ ਫਾਇਨਲ 'ਚ ਕੁਆਲੀਫਾਈ ਕਰਨ ਦੇ ਲਈ 122 ਅੰਕ ਦਾ ਸਕੋਰ ਬਣਾਇਆ। ਜੂਨੀਅਰ ਪੁਰਸ਼ ਸਕੀਟ 'ਚ ਅਨੰਤ ਜੀਤ ਸਿੰਘ ਨਰੂਕਾ 114 ਅੰਕ ਦੇ ਸਕੋਰ ਨਾਲ 22ਵੇਂ ਸਥਾਨ 'ਤੇ ਰਹੇ। ਹਮਜਾ ਸ਼ੇਖ 29ਵੇਂ ਅਤੇ ਅਰਜੁਨ ਸਿੰਘ ਮਾਨ 38ਵੇਂ ਸਥਾਨ 'ਤੇ ਰਹੇ। ਭਾਰਤ ਜੂਨੀਅਰ ਪੁਰਸ਼ ਸਕੀਟ ਟੀਮ ਮੁਕਾਬਲੇ 'ਚ 6ਵੇਂ ਸਥਾਨ ਅਤੇ ਪੁਰਸ਼ ਸਕੀਟ ਟੀਮ 'ਚ 11ਵੇਂ ਸਥਾਨ 'ਤੇ ਰਹੀ।


Related News