ਟੋਕੀਓ ਓਲੰਪਿਕ ਟੈਸਟ ਟੂਰਨਾਮੈਂਟ ਲਈ ਹਾਕੀ ਟੀਮ ਦਾ ਐਲਾਨ, ਮਨਪ੍ਰੀਤ ਤੇ ਸ਼੍ਰੀਜੇਸ਼ ਹੋਏ ਬਾਹਰ
Thursday, Jul 25, 2019 - 05:25 PM (IST)

ਸਪੋਰਟਸ ਡੈਸਕ— ਕਪਤਾਨ ਮਨਪ੍ਰੀਤ ਸਿੰਘ ਤੇ ਖ਼ੁਰਾਂਟ ਗੋਲਕੀਪਰ ਪੀ ਆਰ ਸ਼੍ਰੀਜੇਸ਼ ਸਮੇਤ ਕੁਝ ਸੀਨੀਅਰ ਖਿਡਾਰੀਆਂ ਨੂੰ ਅਗਲੇ ਮਹੀਨੇ ਟੋਕੀਓ 'ਚ ਹੋਣ ਵਾਲੇ ਓਲੰਪਿਕ ਟੈਸਟ ਟੂਰਨਮੈਂਟ ਲਈ ਭਾਰਤੀ ਹਾਕੀ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਮਨਪ੍ਰੀਤ ਤੇ ਸ਼੍ਰੀਜੇਸ਼ ਤੋਂ ਇਲਾਵਾ ਡਿਫੈਂਡਰ ਸੁਰੇਂਦਰ ਕੁਮਾਰ ਵੀ 17 ਤੋਂ 21 ਅਗਸਤ ਤੱਕ ਹੋਣ ਵਾਲੇ ਟੂਰਨਮੈਂਟ 'ਚ ਭਾਰਤ ਦੀ 18 ਮੈਂਮਬਰੀ ਟੀਮ 'ਚ ਨਹੀਂ ਹੋਣਗੇ। ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ, ਜਦ ਕਿ ਸਟ੍ਰਾਈਕਰ ਮਨਦੀਪ ਸਿੰਘ ਉਪਕਪਤਾਨ ਹੋਣਗੇ।
ਅਸੀਸ ਟੋਪਨੋ ਤੇ ਸ਼ਮਸ਼ੇਰ ਸਿੰਘ ਇਸ ਟੂਰਨਾਮੈਂਟ ਦੇ ਰਾਹੀਂ ਭਾਰਤੀ ਟੀਮ 'ਚ ਡੈਬਿਊ ਕਰਣਗੇ। ਖ਼ੁਰਾਂਟ ਸਟਰਾਇਕਰ ਐੱਸ. ਵੀ. ਸੁਨੀਲ ਵੀ ਗੋਢੇ ਦੀ ਸੱਟ ਤੋਂ ਉੱਬਰਣ ਤੋਂ ਬਾਅਦ ਵਾਪਸੀ ਕਰ ਰਹੇ ਹਨ। ਉਹ ਨੌਂ ਮਹੀਨੇ ਬਾਅਦ ਟੀਮ 'ਚ ਪਰਤਣਗੇ। ਖ਼ੂਰਾਂਟ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕੜਾ ਤੇ ਆਕਾਸ਼ਦੀਪ ਸਿੰਘ ਵੀ ਟੀਮ 'ਚ ਨਹੀਂ ਹਨ। ਸ਼੍ਰੀਜੇਸ਼ ਦੀ ਗੈਰ ਹਾਜ਼ਰੀ 'ਚ ਕ੍ਰਿਸ਼ਣਨ ਬਹਾਦੁਰ ਪਾਠਕ ਤੇ ਨੌਜਵਾਨ ਸੂਰਜ ਕਰਕੇਰਾ ਗੋਲਕੀਪਿੰਗ ਦੀ ਜ਼ਿੰਮੇਦਾਰੀ ਸੰਭਾਲਣਗੇ।
ਭਾਰਤ ਦੇ ਮੁੱਖ ਕੋਚ ਗਰਾਹਮ ਰੀਡ ਨੇ ਕਿਹਾ ਕਿ ਨਵੰਬਰ 'ਚ ਓਲੰਪਿਕ ਕੁਆਲੀਫਾਇਰ ਨੂੰ ਵੇਖਦੇ ਹੋਏ ਕੁਝ ਸੀਨੀਅਰ ਖਿਡਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਮਨਪ੍ਰੀਤ ਸਮੇਤ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਰਹੇ ਹਨ ਜੋ ਪਿਛਲੇ 12 ਮਹੀਨੇ ਤੋਂ ਲਗਾਤਾਰ ਖੇਡ ਰਹੇ ਹਨ। ਅਸੀਂ ਚਾਹੁੰਦੇ ਹਨ ਕਿ ਉਹ ਤਰੋਤਾਜਾ ਹੋ ਕੇ ਅੱਗੇ ਖੇਡ ਸਕਣ। ਉਨ੍ਹਾਂ ਦੀ ਗੈਰ ਹਾਜ਼ਰੀ 'ਚ ਦੂਜੇ ਖਿਡਾਰੀਆਂ ਦੇ ਕੋਲ ਆਪਣੀ ਕਾਬਲੀਅਤ ਸਾਬਿਤ ਕਰਨ ਦਾ ਮੌਕਾ ਹੈ। '
ਭਾਰਤੀ ਟੀਮ :- ਹਰਮਨਪ੍ਰੀਤ ਸਿੰਘ (ਕਪਤਾਨ), ਕ੍ਰਿਸ਼ਣਨ ਬਹਾਦੁਰ ਪਾਠਕ, ਸੂਰਜ ਕਰਕੇਰਾ, ਗੁਰਿੰਦਰ ਸਿੰਘ, ਕੋਥਾਜੀਤ ਸਿੰਘ, ਹਾਰਦਿਕ ਸਿੰਘ, ਨੀਲਾਕਾਂਤਾ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਜਸਕਰਨ ਸਿੰਘ, ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਨੀਲਮ ਸੰਜੀਪ ਸੇਸ, ਜਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਸੀਸ ਟੋਪਨੋ, ਐੱਸ ਵੀ ਸੁਨੀਲ, ਗੁਰਜੰਤ ਸਿੰਘ, ਸ਼ਮਸ਼ੇਰ ਸਿੰਘ।