ਭਾਰਤ 2010 ਦੇ ਬਾਅਦ ਪਹਿਲੀ ਵਾਰ ਥਾਮਸ ਕੱਪ ਦੇ ਫ਼ਾਈਨਲ ''ਚ ਪੁੱਜਾ

10/13/2021 6:28:09 PM

ਸਪੋਰਟਸ ਡੈਸਕ- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਾਹਿਤੀ ਨੂੰ 5-0 ਨਾਲ ਹਰਾ ਕੇ 2010 ਦੇ ਬਾਅਦ ਪਹਿਲੀ ਵਾਰ ਥਾਮਸ ਕੱਪ ਦੇ ਕੁਆਰਟਰ ਫ਼ਾਈਨਲ 'ਚ ਜਗ੍ਹਾ ਬਣਾਈ। ਭਾਰਤ ਨੇ ਦੂਜੇ ਮੁਕਾਬਲੇ 'ਚ 5-0 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਉਸ ਨੇ ਨੀਦਰਲੈਂਡ ਨੂੰ ਇਸੇ ਫ਼ਰਕ ਨਾਲ ਹਰਾਇਆ ਸੀ।

ਤਾਹਿਤੀ 'ਤੇ ਜਿੱਤ ਨਾਲ ਭਾਰਤ ਦਾ ਗਰੁੱਪ ਸੀ 'ਚ ਚੋਟੀ ਦੇ ਦੋ 'ਚ ਸਥਾਨ ਪੱਕਾ ਹੋ ਗਿਆ ਹੈ। ਇਸ ਦਾ ਅਗਲਾ ਮੁਕਾਬਲਾ ਚੀਨ ਨਾਲ ਹੋਵੇਗਾ। ਬੀ. ਸਾਈ ਪ੍ਰਣੀਤ ਨੇ ਸ਼ੁਰੂਆਤੀ ਸਿੰਗਲ 'ਚ ਲੁਈਸ ਬਿਊਬੋਇਸ 'ਤੇ ਸਿਰਫ਼ 23 ਮਿੰਟ 'ਚ 21-, 21-6 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਮੀਰ ਵਰਮਾ ਨੇ ਰੋਮੀ ਰਾਸੀ ਨੂੰ 21-12, 21-12 ਨਾਲ ਹਰਾ ਕੇ ਟੀਮ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ। ਇਹ ਮੈਚ 41 ਮਿੰਟ ਤਕ ਚਲਿਆ। ਕਿਰਨ ਜਾਰਜ ਨੇ ਤੀਜੇ ਪੁਰਸ਼ ਸਿੰਗਲ 'ਚ ਇਲਾਇਸ ਮੌਬਲਾਂਕ ਨੂੰ ਸਿਰਫ਼ 15 ਮਿੰਟ 'ਚ 21-4, 21-2 ਨਾਲ ਕਰਾਰੀ ਹਾਰ ਦੇ ਕੇ ਭਾਰਤ ਨੂੰ ਅਜੇਤੂ ਬੜ੍ਹਤ ਦਿਵਾਈ। 

ਡਬਲਜ਼ ਮੁਕਾਬਲਿਆਂ 'ਚ ਕ੍ਰਿਸ਼ਨ ਪ੍ਰਸਾਦ ਤੇ ਵਿਸ਼ਣੂ ਵਰਧਨ ਦੀ ਜੋੜੀ ਨੇ 21 ਮਿੰਟ 'ਚ 21-8, 21-7 ਨਾਲ ਜਿੱਤ ਹਾਸਲ ਕੀਤੀ ਜਦਕਿ ਦਿਨ ਦੇ ਆਖ਼ਰੀ ਮੈਚ 'ਚ ਸਾਤਵਿਕਸਾਈਂਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਨੇ ਮੌਬਲਾਂਕ ਤੇ ਹੀਵਾ ਯਵੋਨੇਟ ਨੂੰ 21-5, 21-3 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਵੀ ਮੰਗਲਵਾਰ ਨੂੰ ਸਕਾਟਲੈਂਡ ਨੂ ਹਰਾ ਕੇ ਉਬੇਰ ਕੱਪ ਦੇ ਕੁਆਰਟਰ ਫ਼ਾਈਨਲ 'ਚ ਪੁੱਜ ਗਈ ਸੀ


Tarsem Singh

Content Editor

Related News