ਭਾਰਤ ਨੇ AFC ਏਸ਼ੀਆਈ ਕੱਪ ਦੇ ਲਈ ਕੁਆਲੀਫਾਈ ਕੀਤਾ

Tuesday, Jun 14, 2022 - 04:09 PM (IST)

ਭਾਰਤ ਨੇ AFC ਏਸ਼ੀਆਈ ਕੱਪ ਦੇ ਲਈ ਕੁਆਲੀਫਾਈ ਕੀਤਾ

ਕੋਲਕਾਤਾ- ਭਾਰਤੀ ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਫਲਸਤੀਨ ਦੀ ਉਲਾਨਬਟੋਰ 'ਚ ਖੇਡੇ ਗਏ ਗਰੁੱਪ ਬੀ ਦੇ ਮੈਚ 'ਤੇ ਫਿਲੀਪੀਂਸ 'ਤੇ ਜਿੱਤ ਨਾਲ ਏ. ਐੱਫ. ਸੀ.(ਏਸ਼ੀਆਈ ਫੁੱਟਬਾਲ ਸੰਘ) ਏਸ਼ੀਆਈ ਕੱਪ ਫਾਈਨਲਸ ਦੇ ਲਈ ਕੁਆਲੀਫਾਈ ਕਰ ਲਿਆ ਹੈ। 

ਇਸ ਨਤੀਜੇ ਦਾ ਮਤਲਬ ਹੈ ਕਿ ਫਲਸਤੀਨ ਨੇ ਗਰੁੱਪ 'ਚ ਚੋਟੀ 'ਤੇ ਰਹਿਣ ਕਾਰਨ 24 ਟੀਮਾਂ ਦੇ ਫਾਈਨਲ ਲਈ ਸਿੱਧੇ ਕੁਆਲੀਫਾਈ ਕਰ ਲਿਆ ਹੈ ਜਦਕਿ ਦੂਜੇ ਸਥਾਨ 'ਤੇ ਕਾਬਜ ਹੋਣ ਦੇ ਬਾਵਜੂਦ ਫਿਲੀਪੀਂਸ ਬਾਹਰ ਹੋ ਗਿਆ। 6 ਕੁਆਲੀਫਾਇੰਗ ਗਰੁੱਪ 'ਚੋਂ ਸਿਰਫ਼ ਚੋਟੀ 'ਤੇ ਰਹਿਣ ਵਾਲੀ ਟੀਮ ਹੀ ਸਿੱਧੇ ਕੁਆਲੀਫਾਈ ਕਰਦੀ ਹੈ। 

ਇਸ ਤੋਂ ਇਲਾਵਾ ਆਪਣੇ ਗਰੁੱਪ 'ਚ ਦੂਜੇ ਸਰਵਸ੍ਰੇਸ਼ਠ ਟੀਮ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਭਾਰਤ ਦੇ ਗਰੁੱਪ ਡੀ 'ਚ 6 ਅੰਕ ਹਨ ਤੇ ਉਹ ਗੋਲ ਫਰਕ ਨਾਲ ਹਾਂਗਕਾਂਗ ਤੋਂ ਪਿੱਛੇ ਦੂਜੇ ਸਥਾਨ ਤੇ ਹੈ। ਉਸ ਨੇ ਆਪਣੇ ਆਖ਼ਰੀ ਗਰੁੱਪ ਮੈਚ ਤੋਂ ਪਹਿਲਾਂ ਹੀ ਕੁਆਲੀਫਾਈ ਕਰ ਲਿਆ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਕੱਪ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੇ ਕੁਲ ਮਿਲਾ ਕੇ ਪੰਜਵੀਂ ਵਾਰ- 1964, 1984, 2011, 2019 ਤੇ ਹੁਣ 2023 'ਚ ਇਸ ਮਹਾਦੀਪੀ ਪ੍ਰਤੀਯੋਗਿਤਾ ਲਈ ਕੁਆਲੀਫਾਈ ਕੀਤਾ ਹੈ।


author

Tarsem Singh

Content Editor

Related News