ਥਾਈਲੈਂਡ ਨੂੰ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ

10/13/2022 3:07:43 PM

ਨਵੀਂ ਦਿੱਲੀ : ਮਹਿਲਾ ਏਸ਼ੀਆ ਕੱਪ 2022 ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਥਾਈਲੈਂਡ ਟੀਮ ਨੂੰ 74 ਦੌੜਾਂ ਨਲ ਹਰਾ ਦਿੱਤਾ ਹੈ ਤੇ ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਪਹੁੰਚ ਗਈ ਹੈ। ਇਸ ਮੈਚ 'ਚ ਥਾਈਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਮਹਿਲਾ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 148 ਦੌੜਾਂ ਬਣਾਈਆਂ ਅਤੇ ਥਾਈਲੈਂਡ ਨੂੰ ਜਿੱਤ ਲਈ 149 ਦੌੜਾਂ ਦਾ ਟੀਚਾ ਦਿੱਤਾ।

ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਥਾਈਲੈਂਡ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 74 ਦੌੜਾਂ ਬਣਾਈਆਂ ਤੇ ਭਾਰਤ ਨੇ 74 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਵੀ ਪਹੁੰਚ ਗਈ ਹੈ। ਇੰਨਾ ਹੀ ਨਹੀਂ ਭਾਰਤੀ ਮਹਿਲਾ ਟੀਮ ਨੇ ਅੱਠਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਰਾਸ਼ਟਰੀ ਖੇਡਾਂ 'ਚ ਪੰਜਾਬ ਲਈ 76 ਤਮਗ਼ੇ ਜੇਤੂ ਖਿਡਾਰੀਆਂ ਨੂੰ ਛੇਤੀ ਮਿਲਣਗੇ ਨਗਦ ਪੁਰਸਕਾਰ : ਮੀਤ ਹੇਅਰ

ਭਾਰਤੀ ਟੀਮ ਦੀ ਪਾਰੀ

ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨ ਨੇ 13 ਦੌੜਾਂ 'ਤੇ ਆਪਣੀ ਵਿਕਟ ਗੁਆ ਦਿੱਤੀ ਤੇ ਉਸ ਨੇ 14 ਗੇਂਦਾਂ ਖੇਡ ਕੇ ਇਹ ਦੌੜਾਂ ਬਣਾਈਆਂ। ਮੰਧਾਨਾ ਨੇ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ ਵਰਮਾ ਨੇ 28 ਗੇਂਦਾਂ ਵਿੱਚ 42 ਦੌੜਾਂ ਦੀ ਪਾਰੀ ਖੇਡੀ ਤੇ ਉਹ ਕੈਚ ਆਊਟ ਹੋ ਗਈ। ਭਾਰਤ ਦਾ ਤੀਜਾ ਵਿਕਟ ਜੇਮਿਮਾ ਰੌਡਰਿਗਜ਼ ਦੇ ਰੂਪ ਵਿੱਚ ਡਿੱਗਿਆ ਜਿਨ੍ਹਾਂ ਨੇ 27 ਦੌੜਾਂ ਬਣਾਈਆਂ। ਰਿਚਾ ਧੋਸ਼ ਨੇ 2 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਲੈੱਗ ਪਹਿਲਾਂ ਆਊਟ ਹੋ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 36 ਦੌੜਾਂ ਦੀ ਖੇਡ ਆਊਟ ਹੋਈ।

ਥਾਈਲੈਂਡ ਦੀ ਪਾਰੀ

ਥਾਈਲੈਂਡ ਦੀ ਪਹਿਲੀ ਵਿਕਟ ਨੰਨਾਪਤ ਕੋਂਚਰੋਏਨਕਾਈ ਦੇ ਰੂਪ ਵਿੱਚ ਡਿੱਗੀ ਤੇ ਉਸ ਨੂੰ ਦੀਪਤੀ ਸ਼ਰਮਾ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਇਸ ਤੋਂ ਬਾਅਦ ਦੀਪਤੀ ਸ਼ਰਮਾ ਨੇ ਨਥਾਕਨ ਚਾਂਥਮ ਨੂੰ 4 ਦੌੜਾਂ 'ਤੇ ਆਊਟ ਕਰਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਦੀਪਤੀ ਸ਼ਰਮਾ ਨੇ ਸੋਨਾਰਿਨ ਟਿਪੋਚ ਨੂੰ 5 ਦੌੜਾਂ 'ਤੇ ਆਊਟ ਕਰਕੇ ਆਪਣੀ ਤੀਜੀ ਵਿਕਟ ਲਈ, ਜਦਕਿ ਰੇਣੂਕਾ ਸਿੰਘ ਨੇ ਚਨਿਦਾ ਸੁਥਿਰੁਆਂਗ ਨੂੰ ਇਕ ਦੌੜ 'ਤੇ ਆਊਟ ਕਰਕੇ ਭਾਰਤ ਨੂੰ ਚੌਥੀ ਸਫਲਤਾ ਦਿਵਾਈ। ਭਾਰਤ ਲਈ ਇਸ ਮੈਚ ਵਿੱਚ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਗਾਇਕਵਾੜ ਨੇ ਦੋ ਜਦਕਿ ਰੇਣੂਕਾ ਸਿੰਘ, ਸਨੇਹ ਰਾਣਾ ਤੇ ਸ਼ੈਫਾਲੀ ਵਰਮਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News