ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ
Friday, Mar 26, 2021 - 08:28 PM (IST)
ਪੁਣੇ- ਇੰਗਲੈਂਡ ਵਿਰੁੱਧ ਦੂਜੇ ਵਨ ਡੇ ਮੈਚ 'ਚ ਭਾਰਤੀ ਟੀਮ ਨੇ ਇਕ ਵਾਰ ਫਿਰ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇ. ਐੱਲ. ਰਾਹੁਲ ਦਾ ਸੈਂਕੜਾ ਤੇ ਵਿਰਾਟ, ਪੰਤ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 336 ਦੌੜਾਂ ਬਣਾਈਆਂ ਤੇ ਇੰਗਲੈਂਡ ਦੇ ਸਾਹਮਣੇ 337 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਦਰਅਸਲ ਭਾਰਤੀ ਟੀਮ ਨੇ ਪਿਛਲੇ 5 ਵਨ ਡੇ ਮੈਚਾਂ 'ਚ 300 ਦਾ ਸਕੋਰ ਪਾਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਸੈਂਕੜੇ ਦੇ ਬਾਅਦ KL ਰਾਹੁਲ ਦਾ ਵੱਡਾ ਬਿਆਨ, ਕੁਝ ਲੋਕ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ
ਇਹ ਪਹਿਲਾ ਮੌਕਾ ਨਹੀਂ ਹੈ ਜਦੋ ਭਾਰਤੀ ਟੀਮ ਨੇ ਲਗਾਤਾਰ ਪੰਜ ਵਾਰ 300 ਦੇ ਸਕੋਰ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਸਾਲ 2017 'ਚ ਰਿਕਾਰਡ ਬਣਾ ਚੁੱਕੀ ਹੈ। ਭਾਰਤੀ ਟੀਮ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਬਾਰ 300 ਦੌੜਾਂ ਬਣਾਉਣ ਵਾਲੀ ਟੀਮ ਹੈ। ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ ਮੈਚ 'ਚ ਵੀ 300 ਦੇ ਅੰਕੜੇ ਨੂੰ ਪਾਰ ਕੀਤਾ ਸੀ। ਦੇਖੋ ਪਿਛਲੇ ਪੰਜ ਮੈਚਾਂ ਦੇ ਰਿਕਾਰਡ
ਭਾਰਤੀ ਟੀਮ ਵਲੋਂ ਆਖਰੀ 5 ਵਨ ਡੇ ਮੈਚਾਂ 'ਚ ਬਣਾਏ ਗਏ ਸਕੋਰ
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’
308/8 ਬਨਾਮ ਆਸਟਰੇਲੀਆ
338/9 ਬਨਾਮ ਆਸਟਰੇਲੀਆ
302/5 ਬਨਾਮ ਆਸਟਰੇਲੀਆ
317/5 ਬਨਾਮ ਇੰਗਲੈਂਡ
336/6 ਬਨਾਮ ਇੰਗਲੈਂਡ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।