ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ

Sunday, May 15, 2022 - 03:54 PM (IST)

ਸਪੋਰਟਸ ਡੈਸਕ- ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ 'ਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਪਹਿਲੀ ਵਾਰ ਫਾਈਨਲ ਖ਼ਿਤਾਬ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਜੋਨਾਟਨ ਕ੍ਰਿਸਟੀ ਨੂੰ 48 ਮਿੰਟ ਤਕ ਚਲੇ ਮੈਚ 'ਚ 15-21, 21-23 ਨਾਲ ਹਰਾ ਦਿੱਤਾ। 73 ਸਾਲ 'ਚ ਪਹਿਲੀ ਵਾਰ ਭਾਰਤ ਨੇ ਇਸ ਨੂੰ ਆਪਣੇ ਨਾਂ ਕੀਤਾ ਹੈ। ਭਾਰਤ ਨੇ ਫਾਈਨਲ 'ਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ ਹੈ।

ਇਸ ਤੋਂ ਪਹਿਲਾਂ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਕੇਵਿਨ ਸੰਜੇ ਸੁਕਮੁਲਜੋ ਦੀ ਜੋੜੀ ਨੂੰ ਐਤਵਾਰ ਨੂੰ ਡਬਲਜ਼ ਮੁਕਾਬਲੇ 'ਚ ਤਿੰਨ ਗੇਮਾਂ ਦੇ ਸੰਘਰਸ਼ 'ਚ ਹਾਰ ਕੇ ਭਾਰਤ 2-0 ਦੀ ਮਜ਼ਬੂਤ ਬੜ੍ਹਤ ਦਿਵਾ ਦਿੱਤੀ। ਭਾਰਤੀ ਜੋੜੀ ਨੇ ਇਹ ਮੁਕਾਬਲਾ ਇਕ ਘੰਟੇ 13 ਮਿੰਟ 'ਚ 18-21, 23-21, 21-19 ਨਾਲ ਜਿੱਤਿਆ। ਭਾਰਤੀ ਜੋੜੀ ਨੇ ਫੈਸਲਾਕੁੰਨ ਪਲਾਂ 'ਚ ਸਬਰ ਤੇ ਸੰਜਮ ਦਿਖਾਇਆ ਤੇ ਜ਼ਰੂਰੀ ਅੰਕ ਹਾਸਲ ਕੀਤੇ।


Tarsem Singh

Content Editor

Related News