ਕ੍ਰਿਗਿਸਤਾਨ ਤੋਂ 1-2 ਨਾਲ ਹਾਰਿਆ ਭਾਰਤ
Wednesday, Mar 28, 2018 - 03:15 AM (IST)

ਬਿਸ਼ਕੇਕ- ਭਾਰਤੀ ਫੁੱਟਬਾਲ ਟੀਮ ਦੀ 13 ਮੈਚਾਂ ਦੀ ਅਜੇਤੂ ਮੁਹਿੰਮ ਉਸ ਸਮੇਂ ਖਤਮ ਹੋ ਗਈ, ਜਦੋਂ 2019 ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇੰਗ ਮੁਕਾਬਲੇ ਦੇ ਆਖਰੀ ਮੈਚ ਵਿਚ ਉਹ ਕ੍ਰਿਗਿਸਤਾਨ ਤੋਂ 1-2 ਨਾਲ ਹਾਰ ਗਈ। ਇੰਟੋਨ ਜੇਮਿਲਯਾਨੁਖਿਨ ਨੇ ਮੇਜ਼ਬਾਨ ਟੀਮ ਲਈ ਪਹਿਲਾ ਗੋਲ ਦੂਜੇ ਹੀ ਮਿੰਟ ਵਿਚ ਕਰ ਦਿੱਤਾ। ਮਿਰਲਾਨ ਮੁਰਜਰਵ ਨੇ 72ਵੇਂ ਮਿੰਟ ਵਿਚ ਬੜ੍ਹਤ ਦੁੱਗਣੀ ਕਰ ਦਿੱਤੀ। ਭਾਰਤ ਲਈ ਇਕਲੌਤਾ ਗੋਲ ਜੇਜੇ ਲਾਲਪੇਖਲੂਆ ਨੇ 88ਵੇਂ ਮਿੰਟ ਵਿਚ ਕੀਤਾ। ਭਾਰਤ ਅਗਲੇ ਸਾਲ ਹੋਣ ਵਾਲੇ ਏ. ਐੱਫ. ਸੀ. ਏਸ਼ੀਆਈ ਕੱਪ 'ਚ ਪਹਿਲਾਂ ਹੀ ਜਗ੍ਹਾ ਬਣਾ ਚੁੱਕਾ ਹੈ।