ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ

Tuesday, Aug 17, 2021 - 09:03 PM (IST)

ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ

ਨਵੀਂ ਦਿੱਲੀ- ਲਾਰਡਸ ਦੇ ਮੈਦਾਨ 'ਤੇ ਖੇਡੇ ਗਏ ਦੂਜੇ ਟੈਸਟ ਵਿਚ ਭਾਰਤੀ ਟੀਮ ਨੇ 151 ਦੌੜਾਂ ਨਾਲ ਜਿੱਤ ਹਾਸਲ ਕਰਨ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ ਵਿਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇੰਗਲੈਂਡ ਅਤੇ ਭਾਰਤ ਦੇ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਦੇ ਨਾਲ ਹੀ ਪੁਆਇੰਟ ਟੇਬਲ ਦੀ ਸ਼ੁਰੂਆਤ ਹੋਈ ਸੀ। ਇਸ ਵਿਚ ਵਿੰਡੀਜ਼ ਅਤੇ ਪਾਕਿਸਤਾਨ ਦੇ ਵਿਚਾਲੇ ਪਹਿਲਾ ਟੈਸਟ ਸੀ, ਜਿਸ ਵਿਚ ਵੈਸਟਇੰਡੀਜ਼ ਟੀਮ ਨੇ ਜਿੱਤ ਹਾਸਲ ਕਰ ਪੁਆਇੰਟ ਟੇਬਲ ਵਿਚ ਆਪਣਾ ਪਹਿਲਾ ਸਥਾਨ ਹਾਸਲ ਕਰ ਲਿਆ।

PunjabKesari

ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼


ਵਿੰਡੀਜ਼ ਟੀਮ ਹੁਣ ਤੱਕ 1 ਮੈਚ ਖੇਡ ਕੇ 1 ਜਿੱਤ ਦੇ ਨਾਲ ਪੁਆਇੰਟ ਟੇਬਲ ਦੇ ਟਾਪ 'ਤੇ ਹੈ। ਵਿੰਡੀਜ਼ ਟੀਮ ਨੇ ਪਾਕਿਸਤਾਨ ਦੇ ਵਿਰੁੱਧ ਪਹਿਲਾ ਟੈਸਟ ਖੇਡਿਆ ਸੀ, ਜਿਸ ਵਿਚ ਉਨ੍ਹਾਂ ਨੇ 1 ਵਿਕਟ ਦੇ ਨਾਲ ਰੋਮਾਂਚਕ ਜਿੱਤ ਹਾਸਲ ਕੀਤੀ। ਇਸ ਜਿੱਥ ਦੇ ਨਾਲ ਹੀ ਉਹ 12 ਪੁਆਇੰਟ ਦੇ ਨਾਲ ਪਹਿਲੇ ਸਥਾਨ 'ਤੇ ਆ ਗਈ ਹੈ ਕਿਉਂਕਿ ਉਸਦੀ ਜਿੱਤ ਫੀਸਦੀ 100 ਹੈ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਇਕ ਜਿੱਤ ਅਤੇ ਇਕ ਡਰਾਅ ਦੇ ਨਾਲ 58.33 ਜਿੱਤ ਫੀਸਦੀ ਦੇ ਨਾਲ ਦੂਜੇ ਨੰਬਰ 'ਤੇ ਆ ਗਿਆ ਹੈ।

PunjabKesari
ਭਾਰਤੀ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ਨੂੰ ਪਹਿਲੇ ਟੈਸਟ ਮੈਚ ਦੇ ਦੌਰਾਨ ਹੋਲੀ ਓਵਰ ਰੇਟ ਦੇ ਚੱਲਦੇ 2 ਪੁਆਇੰਟਾਂ ਦੀ ਕਟੌਤੀ ਝਲਣੀ ਪਈ ਸੀ। ਇੰਗਲੈਂਡ ਦੇ ਕੁੱਲ ਪੁਆਇੰਟ 2 ਹਨ। ਕਿਉਂਕਿ ਇੰਗਲੈਂਡ ਨੇ ਪਹਿਲਾ ਟੈਸਟ ਡਰਾਅ ਖੇਡਿਆ ਸੀ। ਅਜਿਹੇ ਵਿਚ ਉਸ ਨੂੰ ਚਾਰ ਅੰਕ ਮਿਲੇ ਸਨ ਪਰ ਹੋਲੀ ਓਵਰ ਦੀ ਪੈਨਲਟੀ ਦੇ ਚੱਲਦੇ ਉਸਦੇ 2 ਅੰਕ ਕੱਟ ਗਏ। ਇਸ ਕਾਰਨ ਹੁਣ ਉਹ 2 ਪੁਆਇੰਟ ਦੇ ਨਾਲ ਪੁਆਇੰਟ ਟੇਬਲ ਵਿਚ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਪਾਕਿਸਤਾਨ ਇਕ ਟੈਸਟ ਹਾਰ ਕੇ ਚੌਥੇ ਸਥਾਨ 'ਤੇ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News