ਕੀ ਇੰਗਲੈਂਡ ਤੇ ਆਸਟਰੇਲੀਆ ਖ਼ਿਲਾਫ਼ ਫ਼ਿਕਸ ਸਨ ਭਾਰਤ ਦੇ ਮੈਚ? ਦਾਅਵਿਆਂ ’ਤੇ ICC ਨੇ ਦਿੱਤਾ ਇਹ ਫ਼ੈਸਲਾ

Monday, May 17, 2021 - 08:10 PM (IST)

ਕੀ ਇੰਗਲੈਂਡ ਤੇ ਆਸਟਰੇਲੀਆ ਖ਼ਿਲਾਫ਼ ਫ਼ਿਕਸ ਸਨ ਭਾਰਤ ਦੇ ਮੈਚ? ਦਾਅਵਿਆਂ ’ਤੇ ICC ਨੇ ਦਿੱਤਾ ਇਹ ਫ਼ੈਸਲਾ

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਸੋਮਵਾਰ ਨੂੰ ਖ਼ਬਰਾਂ ਦੇ ਚੈਨਲ ਅਲ ਜਜੀਰਾ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਕਿ ਇੰਗਲੈਂਡ (2016) ਤੇ ਆਸਟਰੇਲੀਆ (2017) ਦੇ ਖ਼ਿਲਾਫ਼ ਭਾਰਤ ਦੇ ਟੈਸਟ ਫ਼ਿਕਸ ਸਨ। ਆਈ. ਸੀ. ਸੀ. ਨੇ ਕਿਹਾ ਕਿ ਖੇਡ ਦੇ ਜਿਸ ਤਰੀਕੇ ਨੂੰ ਫ਼ਿਕਸ ਦੱਸਿਆ ਗਿਆ, ਉਹ ਪੂਰੀ ਤਰ੍ਹਾਂ ਨਾਲ ਅਨੁਮਾਨਤ ਸੀ, ਲਿਹਾਜ਼ਾ ਇਸ ਨੂੰ ਫ਼ਿਕਸ ਕਹਿਣਾ ਸਮਝ ਤੋਂ ਪਰੇ ਹੈ। ਅਲ ਜਜੀਰਾ ਨੇ 2018 ’ਚ ਪ੍ਰਦਰਸ਼ਿਤ ਆਪਣੀ ਡਾਕਿਊਮੈਂਟਰੀ ‘ਕ੍ਰਿਕਟ ਮੈਚ ਫ਼ਿਕਸਰਸ’ ’ਚ ਦਾਅਵਾ ਕੀਤਾ ਸੀ ਕਿ 2016 ’ਚ ਚੇਨਈ ’ਚ ਇੰਗਲੈਂਡ ਦੇ ਖ਼ਿਲਾਫ਼  ਤੇ 2017 ’ਚ ਰਾਂਚੀ ’ਚ ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ਫ਼ਿਕਸ ਸਨ।
ਇਹ ਵੀ ਪੜ੍ਹੋ : ਭਾਰਤ ਦੀ ਆਲੋਚਨਾ ਕਰਨ ਵਾਲਿਆਂ ’ਤੇ ਵਰ੍ਹਿਆ ਮੈਥਿਊ ਹੇਡਨ, ਦਿੱਤਾ ਵੱਡਾ ਬਿਆਨ

PunjabKesariਆਈ. ਸੀ. ਸੀ. ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਜਾਂਚ ਕੀਤੀ ਸੀ। ਆਈ. ਸੀ. ਸੀ. ਨੇ ਉਨ੍ਹਾਂ ਵਿਅਕਤੀਆਂ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਉਸ ’ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਸਨ ਰਜ਼ਾ, ਸ਼੍ਰੀਲੰਕਾ ਦੇ ਥਰੰਗਾ ਇੰਡੀਕਾ ਤੇ ਥਾਰਿੰਡੂ ਮੇਂਡਿਸ ਸ਼ਾਮਲ ਸਨ। ਉਨ੍ਹਾਂ ਨੇ ਆਈ. ਸੀ. ਸੀ. ਦੀ ਜਾਂਚ ’ਚ ਹਿੱਸਾ ਲਿਆ।  ਆਈ. ਸੀ. ਸੀ. ਮਹਾਪ੍ਰਬੰਧਕ (ਇੰਟੇਗਿ੍ਰਟੀ) ਐਲੇਕਸ ਮਾਰਸ਼ਲ ਨੇ ਕਿਹਾ, ‘‘ਪ੍ਰੋਗਰਾਮ ’ਚ ਜੋ ਦਾਅਵੇ ਕੀਤੇ ਗਏ, ਉਹ ਕਮਜ਼ੋਰ ਸਨ। ਉਨ੍ਹਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਭਰੋਸੇਯੋਗ ਵੀ ਨਹੀਂ ਹਨ ਤੇ ਸਾਰੇ ਮਾਹਹਾਂ ਦਾ ਇਹੋ ਮੰਨਣਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

 


author

Tarsem Singh

Content Editor

Related News