ਹਰਫਨਮੌਲਾ ਖਿਡਾਰੀ ਸੁਰੇਸ਼ ਰੈਨਾ ਕ੍ਰਿਕਟ ਤੋਂ ਮਗਰੋਂ ਹੁਣ ਸੰਗੀਤ ਦੀ ਦੁਨੀਆ 'ਚ ਸ਼ਾਮਲ ਹੋਣ ਲਈ ਤਿਆਰ

2/24/2021 4:30:02 PM

ਨਵੀਂ ਦਿੱਲੀ (ਵਾਰਤਾ) : ਭਾਰਤ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ ਭਾਰਤ ਦੇ ਪਹਿਲੇ ਮਿਊਜ਼ਿਕ ਲੀਗ ਚੈਂਪੀਅਨਸ਼ਿਪ ‘ਇੰਡੀਅਨ ਪ੍ਰੋ ਮਿਊਜ਼ਿਕ ਲੀਗ’  (ਆਈ.ਪੀ.ਐਮ.ਐਲ.) ਵਿਚ ਸ਼ਾਮਲ ਹੋਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

ਆਈ.ਪੀ.ਐਮ.ਐਲ. ‘ਜੀ ਟੀਵੀ’ ਦੀ ਇਕ ਪਹਿਲ ਹੈ। ਇਹ ਸੰਗੀਤ ਪ੍ਰਤੀਯੋਗਤਾ ਹੈ, ਜਿਸ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 6 ਟੀਮਾਂ ਹੋਣਗੀਆਂ। 34 ਸਾਲਾ ਰੈਨਾ ਇਸ ਸ਼ੋਅ ਵਿਚ ਆਪਣੇ ਸੂਬੇ ਦੀ ਟੀਮ ‘ਯੂਪੀ ਦਬੰਗਸ’ ਦੇ ਬਰਾਂਡ ਅੰਬੈਸਡਰ ਹੋਣਗੇ।

ਇਹ ਵੀ ਪੜ੍ਹੋ: ਕਿਸਾਨੀ ਘੋਲ 'ਤੇ ਮੁੜ ਬੋਲੇ ਧਰਮਿੰਦਰ, ਟਵੀਟ ਕਰ ਜਤਾਈ ਆਪਣੀ ਬੇਵਸੀ

ਰੈਨਾ ਨੇ ਕਿਹਾ, ‘ਸੰਗੀਤ ਜਾਂ ਗਾਉਣਾ ਸਮਾਂ ਬਿਤਾਉਣ ਦਾ ਪਸੰਦੀਦਾ ਜ਼ਰੀਆ ਅਤੇ ਸ਼ੌਂਕ ਹੈ।  ਖੇਡਣ ਦੌਰਾਨ ਵੀ ਇਸ ਨਾਲ ਮੈਨੂੰ ਮਦਦ ਮਿਲੀ ਹੈ। ਇਸ ਲਈ ਮੈਂ ਕ੍ਰਿਕਟ ਦੇ ਬਾਅਦ ਦੀਆਂ ਮੇਰੀ ਪਸੰਦੀਦਾ ਚੀਜਾਂ ਨੂੰ ਸਮਾਂ ਦੇ ਰਿਹਾ ਹਾਂ।’ ਸਾਬਕਾ ਭਾਰਤੀ ਆਲਰਾਊਂਡਰ ਇਸ ਤੋਂ ਪਹਿਲਾਂ ਵੀ ਆਪਣੀ ਗਾਇਕੀ ਦੀ ਪ੍ਰਤਿਭਾ ਦਿਖਾ ਚੁੱਕੇ ਹਨ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਸ ਸ਼ੋਅ ਦੇ ਬਰਾਂਡ ਅੰਬੈਸਡਰ ਹੋਣਗੇ। ਇਸ ਦੇ ਇਲਾਵਾ ਸ਼ਰਧਾ ਕਪੂਰ, ਗੋਵਿੰਦਾ, ਰਾਜਕੁਮਾਰ ਰਾਓ, ਰਿਤੇਸ਼ ਦੇਸ਼ਮੁਖ, ਜੇਨੇਲੀਆ ਅਤੇ ਬੌਬੀ ਦਿਓਲ ਵੀ ਵੱਖ-ਵੱਖ ਟੀਮਾਂ ਦੇ ਬਰਾਂਡ ਅੰਬੈਸਡਰ ਹੋਣਗੇ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor cherry