ਹੌਲੀ ਪਿੱਚ ’ਤੇ ਸਾਡੀਆਂ ਕਮਜ਼ੋਰੀਆਂ ਭਾਰਤ ਨੇ ਉਜਾਗਰ ਕਰ ਦਿੱਤੀਆਂ : ਮੋਰਗਨ

Monday, Mar 15, 2021 - 10:00 PM (IST)

ਹੌਲੀ ਪਿੱਚ ’ਤੇ ਸਾਡੀਆਂ ਕਮਜ਼ੋਰੀਆਂ ਭਾਰਤ ਨੇ ਉਜਾਗਰ ਕਰ ਦਿੱਤੀਆਂ : ਮੋਰਗਨ

ਅਹਿਮਦਾਬਾਦ– ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਦਾ ਮੰਨਣਾ ਹੈ ਕਿ ਹੌਲੀ ਪਿੱਚ ’ਤੇ ਉਸਦੀ ਟੀਮ ਦੀਆਂ ‘ਕਮਜ਼ੋਰੀਆਂ’ ਨੂੰ ਭਾਰਤ ਨੇ ਉਜਾਗਰ ਕਰ ਦਿੱਤਾ ਹੈ ਪਰ ਕਿਹਾ ਕਿ ਇੱਥੇ ਖੇਡਣ ਨਾਲ ਹੀ ਉਹ ਟੀ-20 ਵਿਸ਼ਵ ਕੱਪ ਦੀ ਤਿਆਰੀ ਕਰ ਸਕਣਗੇ।

PunjabKesari

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ


ਮੋਰਗਨ ਨੇ ਮੰਨਿਆ ਕਿ ਦੂਜੇ ਮੈਚ ਵਿਚ ਉਸਦੀ ਟੀਮ ਹੌਲੀ ਪਿੱਚ ਦੇ ਅਨੁਕੂਲ ਢਲ ਨਹੀਂ ਸਕੀ। ਉਸ ਨੇ ਕਿਹਾ,‘‘ਦੋਵਾਂ ਟੀਮਾਂ ਵਿਚਾਲੇ ਫਰਕ ਵਿਕਟ ਤੇ ਉਸਦੇ ਅਨੁਕੂਲ ਢਲਣ ਦਾ ਸੀ। ਇਹ ਪਹਿਲੇ ਮੈਚ ਦੀ ਪਿੱਚ ਤੋਂ ਵੱਖਰੀ ਪਿੱਚ ਸੀ। ਪਿੱਚ ਹੌਲੀ ਸੀ ਤੇ ਇਸ ’ਤੇ ਸਾਡੀਆਂ ਕਮਜ਼ੋਰੀਆਂ ਉਜਾਗਰ ਹੋ ਗਈਆਂ।’’ ਉਸ ਨੇ ਕਿਹਾ,‘‘ਅਸੀਂ ਹੌਲੀਆਂ ਵਿਕਟਾਂ ’ਤੇ ਨਹੀਂ ਖੇਡਦੇ ਹਾਂ। ਇਨ੍ਹਾਂ ’ਤੇ ਜਿੰਨਾ ਜ਼ਿਆਦਾ ਖੇਡੋਗਾ, ਓਨਾ ਹੀ ਫਾਇਦਾ ਹੋਵੇਗਾ। ਇਨ੍ਹਾਂ ਹਾਲਾਤ ਵਿਚ ਖੇਡ ਕੇ ਤੇ ਗਲਤੀਆਂ ਤੋਂ ਸਿੱਖ ਕੇ ਹੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹੋ।’’

ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ

PunjabKesari
ਜ਼ਿਕਰਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ (ਅਜੇਤੂ 73) ਤੇ ਡੈਬਿਊ ਕਰ ਰਹੇ ਤੇ ‘ਮੈਨ ਆਫ ਦਿ ਮੈਚ’ ਇਸ਼ਾਨ ਕਿਸ਼ਨ (56) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 13 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਇੰਗਲੈਂਡ ਨੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇੰਗਲੈਂਡ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। 

 

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News