ਭਾਰਤ ਨੇ ਏਸ਼ੀਆਈ ਰਗਬੀ ਸੈਵਨਸ ਟਰਾਫੀ 2017 ''ਚ ਪਾਕਿਸਤਾਨ ਨੂੰ ਹਰਾਇਆ

03/06/2017 11:35:55 AM

ਮੁੰਬਈ— ਭਾਰਤੀ ਪੁਰਸ਼ ਰਗਬੀ ਟੀਮ ਨੇ ਕਤਰ ਦੇ ਦੋਹਾ ਦੇ ਐਸਪਾਇਰ ਰਗਬੀ ਫੀਲਡ ''ਚ ਚਲ ਰਹੀ ਏਸ਼ੀਆਈ ਪੁਰਸ਼ ਰਗਬੀ ਸੈਵਨਸ ਟਰਾਫੀ ''ਚ ਪਾਕਿਸਤਾਨ ਨੂੰ 14-12 ਨਾਲ ਹਰਾ ਕੇ ਸਤਵਾਂ ਸਥਾਨ ਹਾਸਲ ਕੀਤਾ। ਭਾਰਤੀ ਟੀਮ ਦੀ ਅਗਵਾਈ ਕਪਤਾਨ ਗੌਤਮ ਡਾਗਰ ਕਰ ਰਹੇ ਸਨ। ਇਸ ਦੋ ਰੋਜ਼ਾ ਟੂਰਨਾਮੈਂਟ ''ਚ 11 ਦੇਸ਼ਾਂ ਨੇ ਹਿੱਸਾ ਲਿਆ ਜਿਸ ''ਚ ਭਾਰਤ ਅਤੇ ਪਾਕਿਸਤਾਨ ਨੂੰ ਇਲਾਤਵਾ ਸਿੰਗਾਪੁਰ, ਜੋਰਡਨ, ਫਿਲੀਪੀਂਸ, ਨੇਪਾਲ, ਥਾਈਲੈਂਡ, ਈਰਾਨ, ਬੰਗਲਾਦੇਸ਼ ਅਤੇ ਮੇਜ਼ਬਾਨ ਕਤਰ ਸ਼ਾਮਲ ਸਨ।
ਫਿਲੀਪੀਂਸ ਨੇ ਏਸ਼ੀਆਈ ਪੁਰਸ਼ ਰਗਬੀ 
ਸੈਵਨਸ ਟਰਾਫੀ ਜਿੱਤ ਕੇ ਏਸ਼ੀਆਈ ਰਗਬੀ ਸੈਵਨਸ ਸੀਰੀਜ਼ ''ਚ ਜਗ੍ਹਾ ਬਣਾਈ ਜੋ ਤਿੰਨ ਪੜਾਅ ''ਚ ਹੋਵੇਗੀ ਅਤੇ ਇਸ ਦਾ ਆਯੋਜਨ ਇਕ ਸਤੰਬਰ ਤੋਂ 14 ਅਕਤੂਬਰ ਦੇ ਵਿਚਾਲੇ ਕੀਤਾ ਜਾਵੇਗਾ।
ਪਹਿਲੇ ਦਿਨ ਭਾਰਤ ਨੂੰ ਯੂ.ਏ.ਈ. ਦੇ ਖਿਲਾਫ ਦੋ ਮੁਕਬਲਿਆਂ ''ਚ 12-19, 0-45 ਨਾਲ ਹਾਰ ਝਲਣੀ ਪਈ ਸੀ। ਦੂਜੇ ਦਿਨ ਕੁਆਰਟਰਫਾਈਨਲ ''ਚ ਭਾਰਤ ਨੂੰ ਸਿੰਗਾਪੁਰ ਨੇ 19-7 ਨਾਲ ਹਰਾਇਆ ਅਤੇ ਫਿਰ ਪੰਜਵੇਂ ਅਤੇ ਛੇਵੇਂ ਸਥਾਨ ਦੇ ਸੈਮੀਫਾਈਨਲ ''ਚ ਭਾਰਤੀ ਟੀਮ ਨੂੰ ਈਰਾਨ ਦੇ ਖਿਲਾਫ 5-17 ਨਾਲ ਹਾਰ ਝਲਣੀ ਪਈ। ਅੰਤਿਮ ਮੈਚ ''ਚ ਭਾਰਤ ਨੇ ਪਾਕਿਸਤਾਨ ਨੂੰ 14-12 ਨਾਲ ਹਰਾ ਕੇ ਟੂਰਨਾਮੈਂਟ ''ਚ ਸਤਵਾਂ ਸਥਾਨ ਹਾਸਲ ਕੀਤਾ।


Related News