ਭਾਰਤ ਨੇ ਨਿਊਜ਼ੀਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ

Sunday, Jul 22, 2018 - 11:38 PM (IST)

ਭਾਰਤ ਨੇ ਨਿਊਜ਼ੀਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ

ਬੈਂਗਲੁਰੂ : ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਨਿਊਜ਼ੀਲੈਂਡ ਨੂੰ ਐਤਵਾਰ ਹੋਏ ਮੁਕਾਬਲੇ 'ਚ 4-0 ਨਾਲ ਹਰਾ ਕੇ ਹਾਕੀ ਦੇ ਤਿਨ ਮੈਚਾਂ ਦੀ ਟੈਸਟ ਸੀਰੀਜ਼ 'ਚ ਮਹਿਮਾਨ ਟੀਮ ਦਾ 3-0 ਨਾਲ ਸਫਾਇਆ ਕਰ ਦਿੱਤਾ ਹੈ। ਭਾਰਤ ਨੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ 4-2 ਅਤੇ ਦੂਜੇ ਮੈਚ 'ਚ 3-1 ਨਾਲ ਹਰਾਇਆ ਸੀ। ਭਾਰਤ ਦੀ ਜਿੱਤ 'ਚ ਰੁਪਿੰਦਰ ਪਾਲ ਸਿੰਘ (8), ਸੁਰਿੰਦਰ ਕੁਮਾਰ (15), ਮਨਦੀਪ ਸਿੰਘ (44), ਅਤੇ ਆਕਾਸ਼ਦੀਪ ਸਿੰਘ (60) ਨੇ ਇਕ-ਇਕ ਗੋਲ ਕੀਤੇ। ਭਾਰਤ ਨੇ ਇਸ ਤਰ੍ਹਾਂ ਵਿਸ਼ਵ ਦੀ ਨੌਵੇਂ ਸਥਾਨ ਦੀ ਟੀਮ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ 'ਚ ਹਰਾ ਕੇ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਆਪਣੀਆਂ ਮਜ਼ਬੂਤ ਤਿਆਰੀਆਂ ਦਾ ਸਾਈਨ ਦੇ ਦਿੱਤਾ ਹੈ।
Image result for india win test series against new zealand hockey
ਮੁੱਖ ਕੋਚ ਹਰਿੰਦਰ ਸਿੰਘ ਨੇ ਟੀਮ ਦੇ ਪ੍ਰਦਰਸ਼ਨ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ, ਦੁਨੀਆ ਦੇ ਸਿਖਰ 10 ਟੀਮਾਂ 'ਚ ਸ਼ਾਮਲ ਨਿਊਜ਼ੀਲੈਂਡ ਨਾਲ ਖੇਡਣ ਨਾਲ ਭਾਰਤ ਨੂੰ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ 'ਚ ਮਜ਼ਬੂਤੀ ਮਿਲੇਗੀ। ਹੁਣ ਅਸੀਂ ਆਉਣ ਵਾਲੇ ਟੂਰਨਾਮੈਂਟ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਕੋਚ ਨੇ ਨਾਲ ਹੀ ਕਿਹਾ, ਅਸੀਂ ਗੋਲ ਕਰਨ ਦੇ ਲਈ ਅਲੱਗ-ਅਲੱਗ ਤਰੀਕਿਆਂ ਨੂੰ ਜਾਂਚਿਆ ਅਤੇ ਮੈਨੂੰ ਪਤਾ ਲੱਗਾ ਕਿ ਅਸੀਂ ਮੈਦਾਨੀ ਗੋਲ ਕਰਨ 'ਚ ਅਜੇ ਵੀ ਸੁਧਾਰ ਕਰ ਸਕਦੇ ਹਾਂ। ਅਸੀਂ ਅੱਜ ਕੁਝ ਮੌਕੇ ਗੁਆਏ ਅਤੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਟੀਮ ਨੂੰ ਇਸ ਕਮਜੋਰੀ ਨੂੰ ਠੀਕ ਕਰਨਾ ਹੋਵੇਗਾ।
Image result for india win test series against new zealand hockey


Related News