ਦੱ. ਅਫਰੀਕਾ ਖਿਲਾਫ ਪੁਣੇ ਟੈਸਟ ਜਿੱਤ ਕੇ ਭਾਰਤ ਆਪਣੇ ਨਾਂ ਦਰਜ ਕਰ ਲਵੇਗਾ ਇਹ ਵਰਲਡ ਰਿਕਾਰਡ

10/10/2019 10:50:15 AM

ਸਪੋਰਟਸ ਡੈਸਕ— ਟੀਮ ਇੰਡੀਆ ਅਤੇ ਦੱ. ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਟੈਸਟ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਪਿਛਲੇ ਮੈਚ 'ਚ ਭਾਰਤੀ ਟੀਮ ਨੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਪ੍ਰੋਟਿਆਜ਼ ਟੀਮ ਖਿਲਾਫ ਸ਼ਾਨਦਾਰ ਅੰਦਾਜ 'ਚ ਜਿੱਤ ਦਰਜ ਕੀਤੀ ਸੀ। ਇਸ ਨੂੰ ਵੇਖਦੇ ਹੋਏ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤੀ ਟੀਮ ਇਸ ਮੈਚ ਨੂੰ ਵੀ ਅਸਾਨੀ ਨਾਲ ਆਪਣੇ ਨਾਂ ਕਰ ਲਵੇਗੀ। ਜੇਕਰ ਭਾਰਤੀ ਟੀਮ ਇਸ ਮੈਚ ਨੂੰ ਜਿੱਤ ਜਾਂਦੀ ਹੈ, ਤਾਂ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਵੇਗੀ। ਇਹ ਇਕ ਅਜਿਹਾ ਰਿਕਾਰਡ ਹੈ ਜੋ ਅਜ ਤਕ ਕੋਈ ਵੀ ਟੀਮ ਨਹੀਂ ਬਣਾ ਸਕੀ ਹੈ।

ਭਾਰਤ ਲਗਾਤਾਰ 11 ਘਰੇਲੂ ਸੀਰੀਜ਼ ਜਿੱਤ ਬਣਾ ਸਕਦੀ ਹੈ ਰਿਕਾਰਡ
ਭਾਰਤੀ ਟੀਮ ਲਗਾਤਾਰ 11 ਘਰੇਲੂ ਸੀਰੀਜ਼ ਜਿੱਤ ਦਾ ਰਿਕਾਰਡ ਆਪਣੇ ਨਾਂ ਕਰ ਸਕਦੀ ਹੈ। ਦਰਅਸਲ ਸਾਲ 2013 ਤੋਂ ਭਾਰਤੀ ਟੀਮ ਲਗਾਤਾਰ ਆਪਣੇ ਘਰ 'ਚ ਟੈਸਟ ਸੀਰੀਜ਼ ਜਿੱਤ ਰਹੀ ਹੈ। ਭਾਰਤ ਨੇ ਆਸਟਰੇਲੀਆ ਨੂੰ ਸਾਲ 2013 'ਚ ਟੈਸਟ ਸੀਰੀਜ਼ 'ਚ ਹਰਾਇਆ ਸੀ ਅਤੇ ਇਸ ਤੋਂ ਬਾਅਦ ਲਗਾਤਾਰ 10 ਟੈਸਟ ਸੀਰੀਜ ਆਪਣੇ ਘਰ 'ਚ ਜਿੱਤ ਚੁੱਕਿਆ ਹੈ।

ਸਾਲ 2013 ਤੋਂ ਲੈ ਕੇ ਹੁਣ ਤਕ ਭਾਰਤ ਨੇ ਬੰਗਲਾਦੇਸ਼, ਸ਼ਰੀਲੰਕਾ, ਨਿਊਜ਼ੀਲੈਂਡ, ਅਫਗਾਨਿਸਤਾਨ, ਦੱ. ਅਫਰੀਕਾ ਅਤੇ ਇੰਗਲੈਂਡ ਦੀ ਟੀਮ ਨੂੰ 1-1 ਵਾਰ ਆਪਣੇ ਘਰ 'ਚ ਟੈਸਟ ਸੀਰੀਜ਼ ਹਰਾਈ ਹੈ। ਉਥੇ ਹੀ ਭਾਰਤ ਨੇ ਆਸਟਰੇਲੀਆ ਅਤੇ ਵੈਸਟਇੰਡੀਜ਼ ਨੂੰ 2-2 ਵਾਰ ਆਪਣੇ ਘਰ 'ਚ ਟੈਸਟ ਸੀਰੀਜ਼ 'ਚ ਹਾਰ ਦਿੱਤੀ ਹੈ। ਭਾਰਤੀ ਟੀਮ ਦਾ ਇਹ ਜਿੱਤ ਦਾ ਕ੍ਰਮ 2013 ਤੋ ਹੁਣ ਤਕ ਬਣਿਆ ਹੋਇਆ ਹੈ। ਆਖਰੀ ਵਾਰ ਭਾਰਤ ਨੂੰ ਉਸੇ ਦੀ ਧਰਤੀ 'ਤੇ ਇੰਗਲੈਂਡ ਦੀ ਟੀਮ ਨੇ ਸਾਲ 2012 'ਚ ਹਰਾਇਆ ਸੀ। ਤੱਦ ਐਲਸਟਰ ਕੁੱਕ ਦੀ ਟੀਮ ਨੇ ਭਾਰਤ ਨੂੰ ਘਰੇਲੂ ਮੈਦਾਨ 'ਤੇ ਹੀ 2-1 ਨਾਲ ਟੈਸਟ ਸੀਰੀਜ਼ 'ਚ ਹਰਾਇਆ ਸੀ।


Related News