WCL Final : ਟੀਮ ਇੰਡੀਆ ਬਣੀ ਚੈਂਪੀਅਨ, ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਕੀਤਾ ਖ਼ਿਤਾਬ ''ਤੇ ਕਬਜ਼ਾ

Sunday, Jul 14, 2024 - 04:49 AM (IST)

ਸਪੋਰਟਸ ਡੈਸਕ- ਬਰਮਿੰਘਮ ਦੇ ਐੱਜਬੈਸਟਨ ਕ੍ਰਿਕਟ ਸਟੇਡੀਅਮ 'ਚ ਖੇਡ ਗਏ ਵਿਸ਼ਵ ਲੈਜੇਂਡਜ਼ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। 

PunjabKesari

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਨੇ ਸ਼ੋਏਬ ਮਲਿਕ (41), ਕਾਮਰਾਨ ਅਕਮਲ (24) ਤੇ ਮਕਸੂਦ (21) ਦੀਆਂ ਪਾਰੀਆਂ ਦੀ ਬਦੌਲਤ ਭਾਰਤੀ ਪੇਸ ਅਟੈਕ ਦਾ ਸਾਹਮਣਾ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। 

PunjabKesari

157 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਓਪਨਰ ਰੌਬਿਨ ਉਥੱਪਾ 10 ਦੌੜਾਂ ਬਣਾ ਕੇ ਆਮਿਰ ਯਮੇਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸੁਰੇਸ਼ ਰੈਨਾ ਵੀ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 

PunjabKesari

ਸੱਜੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਅੰਬਾਤੀ ਰਾਇਡੂ ਨੇ 30 ਗੇਂਦਾਂ 'ਚ 5 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 50 ਦੌੜਾਂ ਬਣਾ ਕੇ ਉਹ ਸਈਦ ਅਜਮਲ ਦਾ ਸ਼ਿਕਾਰ ਬਣਿਆ।

PunjabKesari

ਗੁਰਕੀਰਤ ਮਾਨ ਨੇ 33 ਗੇਂਦਾਂ 'ਚ 34 ਗੇਂਦਾਂ ਦੀ ਸੰਜਮ ਭਰੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 'ਚ 2 ਚੌਕੇ ਤੇ 1 ਛੱਕਾ ਲਗਾਇਆ। ਉਹ ਸ਼ੋਏਬ ਮਲਿਕ ਦੀ ਗੇਂਦ 'ਤੇ ਕਾਮਰਾਨ ਮਲਿਕ ਹੱਥੋਂ ਕੈਚ ਆਊਟ ਹੋ ਗਿਆ। 

PunjabKesari

ਅੰਤ 'ਚ ਯੁਵਰਾਜ ਸਿੰਘ ਦੀਆਂ 15 ਤੇ ਇਰਫ਼ਾਨ ਪਠਾਨ ਦੀਆਂ 5 ਦੌੜਾਂ ਦੀ ਬਦੌਲਤ ਭਾਰਤ ਨੇ 19.1 ਓਵਰਾਂ 'ਚ ਹੀ 5 ਵਿਕਟਾਂ ਗੁਆ ਕੇ  ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਭਾਰਤ ਨੇ ਲੀਗ ਸਟੇਜ 'ਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। 

PunjabKesari

ਜ਼ਿਕਰਯੋਗ ਹੈ ਕਿ ਵਰਲਡ ਚੈਂਪੀਅਨਸ਼ਿਪ ਆਫ਼ ਲੈਜੇਂਡਜ਼ 'ਚ 6 ਟੀਮਾਂ- ਆਸਟ੍ਰੇਲੀਆ ਲੈਜੇਂਡਜ਼, ਦੱਖਣੀ ਅਫਰੀਕਾ ਲੈਜੇਂਡਜ਼, ਪਾਕਿਸਤਾਨ ਲੈਜੇਂਡਜ਼, ਵੈਸਟਇੰਡੀਜ਼ ਲੈਜੇਂਡਜ਼, ਸ਼੍ਰੀਲੰਕਾ ਲੈਜੇਂਡਜ਼ ਤੇ ਭਾਰਤ ਲੈਜੇਂਡਜ਼ ਨੇ ਹਿੱਸਾ ਲਿਆ ਸੀ। ਭਾਰਤੀ ਟੀਮ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਤੇ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ, ਜਿੱਥੇ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News