ਨਿਗਮ ਨੇ ਹੋਟਲ ਮੈਰੀਟਨ ਨੂੰ ਜਾਰੀ ਕੀਤਾ ਫਾਈਨਲ ਸੀਲਿੰਗ ਨੋਟਿਸ, 3 ਦਿਨਾਂ ਦਾ ਦਿੱਤਾ ਅਲਟੀਮੇਟਮ
Monday, Jul 27, 2026 - 10:57 AM (IST)
ਜਲੰਧਰ (ਖੁਰਾਣਾ)-ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਜਲੰਧਰ-ਫਗਵਾੜਾ ਹਾਈਵੇਅ ’ਤੇ ਸਥਿਤ ਹੋਟਲ ਮੈਰੀਟਨ ਨੂੰ ਫਾਈਨਲ ਸੀਲਿੰਗ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਹੋਟਲ ਪ੍ਰਬੰਧਕਾਂ ਨੇ ਸਾਲ 2017 ਵਿਚ ਪਾਸ ਕਰਵਾਏ ਗਏ ਬਿਲਡਿੰਗ ਦੇ ਨਕਸ਼ੇ ਅਨੁਸਾਰ ਕੰਪਲੀਸ਼ਨ ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਅਤੇ ਮਨਜ਼ੂਰਸ਼ੁਦਾ ਨਕਸ਼ੇ ਤੋਂ ਵੱਧ ਉਸਾਰੀ ਕੀਤੀ ਗਈ ਹੈ, ਜੋ ਨਿਯਮਾਂ ਦੇ ਵਿਰੁੱਧ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
ਨਿਗਮ ਨੇ ਹੋਟਲ ਪ੍ਰਬੰਧਕਾਂ ਤੋਂ ਬਿਲਡਿੰਗ ਨਾਲ ਸਬੰਧਤ ਸਾਰੇ ਲੋੜੀਂਦੇ ਦਸਤਾਵੇਜ਼ ਤਲਬ ਕਰਦਿਆਂ ਤਿੰਨ ਦਿਨਾਂ ਅੰਦਰ ਨਿਗਮ ਦਫ਼ਤਰ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨੋਟਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੈਅ ਸਮੇਂ ਅੰਦਰ ਦਸਤਾਵੇਜ਼ ਪੇਸ਼ ਨਾ ਕੀਤੇ ਗਏ ਤਾਂ ਹੋਟਲ ਦੀ ਇਮਾਰਤ ਖਾਲੀ ਕਰਵਾ ਕੇ ਉਸ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਹੋਟਲ ਮੈਰੀਟਨ ਦੇ ਮਾਲਕਾਂ ਨੇ ਨਿਗਮ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਬਿਲਡਿੰਗ ਨਾਲ ਸਬੰਧਤ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਹਨ ਅਤੇ ਕਿਸੇ ਵੀ ਕਿਸਮ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤੈਅ ਸਮੇਂ ਅੰਦਰ ਸਾਰੇ ਦਸਤਾਵੇਜ਼ ਨਿਗਮ ਦੇ ਸਾਹਮਣੇ ਪੇਸ਼ ਕਰਨਗੇ।
ਇਹ ਵੀ ਪੜ੍ਹੋ: ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਹੁਣ ਸਭ ਦੀਆਂ ਨਜ਼ਰਾਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ। ਜੇਕਰ ਦਸਤਾਵੇਜ਼ ਤਸੱਲੀਬਖਸ਼ ਪਾਏ ਜਾਂਦੇ ਹਨ ਤਾਂ ਮਾਮਲਾ ਉੱਥੇ ਹੀ ਖ਼ਤਮ ਹੋ ਸਕਦਾ ਹੈ, ਜਦੋਂ ਕਿ ਬੇਨਿਯਮੀਆਂ ਪਾਏ ਜਾਣ 'ਤੇ ਨਿਗਮ ਸੀਲਿੰਗ ਦੀ ਕਾਰਵਾਈ ਅੱਗੇ ਵਧਾ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਦੇ ਹੋਰ ਗਰਮਾਉਣ ਦੇ ਆਸਾਰ ਹਨ।
ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
