ਕੋਰੀਆ ਨੂੰ ਹਰਾ ਭਾਰਤ ਨੇ ਫੇਡ ਕੱਪ ਦੇ ਪਲੇਅ ਆਫ ਦੀਆਂ ਉਮੀਦਾਂ ਰੱਖੀਆਂ ਬਰਕਰਾਰ

Friday, Mar 06, 2020 - 12:15 PM (IST)

ਕੋਰੀਆ ਨੂੰ ਹਰਾ ਭਾਰਤ ਨੇ ਫੇਡ ਕੱਪ ਦੇ ਪਲੇਅ ਆਫ ਦੀਆਂ ਉਮੀਦਾਂ ਰੱਖੀਆਂ ਬਰਕਰਾਰ

ਸਪੋਰਟਸ ਡੈਸਕ— ਰੁਤੂਜਾ ਭੌਂਸਲੇ ਦੇ ਦਮ 'ਤੇ ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾ ਕੇ ਫੇਡ ਕੱਪ ਦੇ ਪਲੇਅ ਆਫ 'ਚ ਪੁੱਜਣ ਦੀਆਂ ਉਮੀਦਾਂ ਬਰਕਰਾਰ ਰੱਖੀ ਹਨ। ਰੁਤੂਜਾ ਨੇ ਆਪਣੇ ਨਾਲ ਊਚੀ ਰੈਂਕਿੰਗ ਦੀ ਸੁ ਜਿਓਂਗ ਜੰਗ ਨੂੰ 7-5,6-4 ਨਾਲ ਹਾਰ ਕੇ ਭਾਰਤ ਨੂੰ 1-0 ਨਾਲ ਬੜ੍ਹਤ ਦਿਵਾਈ। ਅੰਕਿਤਾ ਰੈਨਾ ਨੂੰ ਨਾ-ਲਾ ਹਾਨ ਤੋਂ 4-6,0-6 ਤੋਂ ਹਾਰ ਮਿਲੀ ਅਤੇ ਸਕੋਰ ਇਕ-ਇਕ ਨਾਲ ਬਰਾਬਰ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਅੰਕਿਤਾ ਨੇ ਸਾਨੀਆ ਮਿਰਜ਼ਾ ਦੇ ਨਾਲ ਮਿਲ ਕੇ ਡਬਲਜ਼ ਮੁਕਾਬਲੇ 'ਚ ਨਾ-ਰਿ ਕਿਮ ਅਤੇ ਹਾਨ ਨੂੰ 6-4,6-4 ਤੋਂ ਹਰਾ ਕੇ ਭਾਰਤ ਨੂੰ 2-1 ਤੋਂ ਜਿੱਤ ਦਿਵਾ ਦਿੱਤੀ।

ਸਾਨੀਆ ਦਾ ਇਹ ਫੇਡ ਕੱਪ ਦਾ ਪਹਿਲਾ ਮੁਕਾਬਲਾ ਸੀ। ਇਸ ਜਿੱਤ ਨਾਲ ਭਾਰਤੀ ਟੀਮ ਛੇ ਟੀਮਾਂ ਏਸ਼ੀਆ/ਓਸੀਆਨਾ ਗਰੁੱਪ 'ਚ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਟਾਪ ਦੀਆਂ ਦੋ ਟੀਮਾਂ ਪਲੇਅ ਆਫ ਲਈ ਕੁਆਲੀਫਾਈ ਕਰਣਗੀਆਂ। ਭਾਰਤੀ ਟੀਮ ਦਾ ਸ਼ੁੱਕਰਵਾਰ ਨੂੰ ਸਾਹਮਣਾ ਚੀਨੀ ਤਾਇਪੇ ਨਾਲ ਹੋਵੇਗਾ।


Related News