ਭਾਰਤ ਨੇ ਇੰਡੀਜ਼ ਨੂੰ 105 ਦੌੜਾਂ ਨਾਲ ਹਰਾਇਆ

Monday, Jun 26, 2017 - 03:13 AM (IST)

ਪੋਰਟ ਆਫ ਸਪੇਨ — ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨ ਡੇ 'ਚ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 310 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਮੈਚ ਪਹਿਲਾਂ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਇਸ ਨੂੰ 43-43 ਓਵਰਾਂ ਦਾ ਕਰ ਦਿੱਤਾ ਗਿਆ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਦੀ ਟੀਮ 43 ਓਵਰਾਂ 'ਚ 205 ਦੌੜਾਂ ਬਣਾ ਸਕੀ 'ਤੇ ਭਾਰਤ ਨੇ ਇਹ ਮੈਚ 105 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤਣ ਨਾਲ ਹੀ ਭਾਰਤ ਨੇ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਭਾਰਤੀ ਓਪਨਰਾਂ ਸ਼ਿਖਰ ਧਵਨ (63) ਤੇ ਅਜਿੰਕਯ ਰਹਾਨੇ (103) ਨੇ ਪਹਿਲੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਫਿਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 66 ਗੇਂਦਾਂ 'ਤੇ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 87 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਪੰਡਯਾ ਨੂੰ ਬੱਲੇਬਾਜ਼ੀ ਕ੍ਰਮ ਵਿਚ ਉਪਰ ਭੇਜਿਆ ਗਿਆ ਪਰ ਉਹ ਉਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਯੁਵਰਾਜ ਸਿੰਘ ਪਿਛਲੇ ਮੈਚ ਦੀ ਤਰ੍ਹਾਂ ਫਲਾਪ ਰਿਹਾ ਤੇ ਸਿਰਫ 14 ਦੌੜਾਂ ਹੀ ਬਣਾ ਸਕਿਆ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਦਵ ਨੇ 13-13 ਦੌੜਾਂ ਬਣਾਈਆਂ ਤੇ ਅਜੇਤੂ ਰਹੇ। ਦੋਵੇਂ ਟੀਮਾਂ ਨੇ ਆਪਣੇ ਆਖਰੀ-11 ਵਿਚ ਕੋਈ ਬਦਲਾਅ ਨਹੀਂ ਕੀਤਾ। ਗੇਂਦਬਾਜ਼ੀ ਕਰਦੇ ਹੋਏ ਅਲਜ਼ਾਰੀ ਜੋਸੇਫ ਨ 2 ਵਿਕਟਾਂ ਹਾਸਲ ਕੀਤੀਆਂ। 
ਵੈਸਟ ਇੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸ਼ਾਈ ਹੋਪ ਨੇ 81 ਦੌੜਾਂ ਬਣਾਈਆਂ ਜਿਸ 'ਚ 5 ਚੌਕੇ 'ਤੇ 3 ਛੱਕੇ ਸ਼ਾਮਲ ਹਨ। ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕੁਲਦੀਪ ਯਾਦਵ ਨੇ 3 ਵਿਕਟਾਂ 'ਤੇ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਹਾਸਲ ਕੀਤੀਆਂ।


Related News