ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ''ਤੇ ਆਹਮੋ-ਸਾਹਮਣੇ ਹੋਣਗੇ ਪੁਰਾਣੇ ਵਿਰੋਧੀ ਭਾਰਤ-ਪਾਕਿ

11/18/2019 7:07:27 PM

ਸਾਵਰ : ਚਿਨਮਯ ਸੁਤਾਰ ਦੇ ਅਜੇਤੂ ਸੈਂਕੜੇ (104 ਦੌੜਾਂ) ਦੀ ਬਦੌਲਤ ਅਤੇ ਕਪਤਾਨ ਸ਼ਰਤ ਬੀ. ਆਰ. ਦੇ 90 ਦੌੜਾਂ ਕਾਰਣ ਭਾਰਤ ਨੇ ਹਾਂਗਕਾਂਗ ਨੂੰ ਸੋਮਵਾਰ ਨੂੰ 120 ਦੌੜਾਂ ਨਾਲ ਹਰਾ ਕੇ ਅੰਡਰ-23 ਐਮਰਜਿੰਗ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਟੀਮ ਆਪਣੇ ਗਰੁਪ ਬੀ ਵਿਚ ਬੰਗਲਾਦੇਸ਼ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਅਤੇ 20 ਨਵੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਗਰੁਪ-ਏ ਦੀ ਚੋਟੀ ਟੀਮ ਪਾਕਿਸਤਾਨ ਨਾਲ ਹੋਵੇਗਾ।

PunjabKesari

ਦੂਜਾ ਸੈਮੀਫਾਈਨਲ 21 ਨਵੰਬਰ ਨੂੰ ਗਰੁਪ ਬੀ ਦੀ ਚੋਟੀ ਟੀਮ ਬੰਗਲਾਦੇਸ਼ ਅਤੇ ਗਰੁਪ ਏ ਦੀ ਦੂਜੇ ਨੰਬਰ ਦੀ ਟੀਮ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਸੋਮਵਾਰ ਨੂੰ ਹੋਏ ਮੁਕਾਬਲੇ ਵਿਚ ਭਾਰਤੀ ਟੀਮ ਨੇ 5 ਵਿਕਟਾਂ 'ਤੇ 32 ਦੌੜਾਂ ਬਣਾਈਆਂ ਅਤੇ ਹਾਂਗਕਾਂਗ ਨੂੰ 47.3 ਓਵਰਾਂ ਵਿਚ 202 ਦੌੜਾਂ 'ਤੇ ਸਮੇਟ ਦਿੱਤਾ। ਚਿਨਮਯ ਸੁਤਾਰ ਨੇ 85 ਗੇਂਦਾਂ 'ਤੇ ਅਜੇਤੂ 104 ਦੌੜਾਂ ਬਣਾਈਆਂ ਜਿਸ ਵਿਚ ਉਸ ਨੇ 10 ਚੌਕੇ ਅਤੇ 3 ਛੱਕੇ ਲਗਾਏ। ਕਪਤਾਨ ਸ਼ਰਤ ਨੇ 93 ਗੇਂਦਾਂ 'ਤੇ 90 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਉਸ ਨੇ 13 ਚੌਕੇ ਲ ਗਏ। ਇਸ ਤੋਂ ਇਲਾਵਾ ਸ਼ੁਭਮ ਨੇ 55 ਗੇਂਦਾਂ 'ਤੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਹਾਂਗਕਾਂਗ ਵੱਲੋਂ ਕਿੰਚਿਤ ਸ਼ਾਹ ਨੇ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।


Related News