ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਮਿਤਾਲੀ ਰਾਜ ਨੇ ਖੇਡੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ

Sunday, Jul 04, 2021 - 12:09 PM (IST)

ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਮਿਤਾਲੀ ਰਾਜ ਨੇ ਖੇਡੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ

ਵਾਰਸਸੇਸਟਰ (ਭਾਸ਼ਾ)- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਤੀਜੇ ਵਨ ਡੇ ਨੂੰ 4 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ’ਚ ਜਿੱਤ ਦਰਜ ਕੀਤੀ। ਇੰਗਲੈਂਡ ਦੀ ਮਹਿਲਾ ਟੀਮ ਨੇ ਸ਼ੁਰੂਆਤੀ 2 ਮੈਚ ਜਿੱਤ ਕੇ ਸੀਰੀਜ਼ ’ਚ ਪਹਿਲਾਂ ਹੀ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਸੀ। ਬਾਰਿਸ਼ ਕਾਰਨ ਮੈਚ ਨੂੰ 47 ਓਵਰ ਦਾ ਕਰ ਦਿੱਤਾ ਗਿਆ ਸੀ।

ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 219 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਕਪਤਾਨ ਮਿਤਾਲੀ ਰਾਜ ਦੀਆਂ ਅਜੇਤੂ 75 ਦੌੜਾਂ ਅਤੇ ਸਮ੍ਰਿਤੀ ਮੰਧਾਨਾ ਦੀਆਂ 49 ਦੌੜਾਂ ਦੀ ਬਦੌਲਤ ਭਾਰਤ ਨੇ 46.3 ਓਵਰ ’ਚ 6 ਵਿਕਟਾਂ ’ਤੇ 220 ਦੌੜਾਂ ਬਣਾ ਕੇ ਮੈਚ ਜਿੱਤ ਲਿਆ।


author

cherry

Content Editor

Related News