ਭਾਰਤ ਨੇ ਮਹਿਲਾ FIH ਪ੍ਰੋ ਲੀਗ ਦੇ ਲਗਾਤਾਰ ਦੂਜੇ ਮੈਚ 'ਚ ਚੀਨ ਨੂੰ 2-1 ਨਾਲ ਹਰਾਇਆ
Tuesday, Feb 01, 2022 - 08:59 PM (IST)
ਮਸਕਟ- ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ ਚੀਨ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ। ਸੋਮਵਾਰ ਨੂੰ ਪ੍ਰੋ ਲੀਗ ਵਿਚ ਆਪਣਾ ਡੈਬਿਊ ਮੁਕਾਬਲੇ ਵਿਚ ਚੀਨ ਨੂੰ 7-1 ਨਾਲ ਹਰਾਉਣ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਨੇ ਇਸੇ ਟੀਮ ਨੂੰ ਸੁਲਤਾਨ ਕਾਬੂਸ ਪਰਿਸਰ ਵਿਚ 2-1 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਭਾਰਤੀ ਟੀਮ ਸੋਮਵਾਰ ਨੂੰ ਹੋਏ ਮੈਚ ਦੀ ਤਰ੍ਹਾਂ ਇਸ ਮੁਕਾਬਲੇ ਵਿਚ ਜ਼ਿਆਦਾ ਗੋਲ ਤਾਂ ਨਹੀਂ ਕਰ ਸਕੀ ਪਰ ਟੀਮ ਨੇ ਦਿਖਾਇਆ ਕਿ ਉਹ ਬਿਨਾਂ ਧੀਰਜ ਖੋਏ ਹਮਲਾਵਰ ਹਾਕੀ ਖੇਡਣ ਵਿਚ ਸਮਰੱਥ ਹੈ। ਚੀਨ ਦੀ ਟੀਮ ਨੂੰ ਅਨੁਭਵ ਦੀ ਕਮੀ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਤੋਂ ਇਲਾਵਾ ਪਹਿਲੇ ਹਾਫ ਵਿਚ ਚੀਨ ਦੀ ਟੀਮ ਗੇਂਦ ਨੂੰ ਜ਼ਿਆਦਾ ਸਮੇਂ ਤੱਕ ਆਪਣੇ ਕਬਜ਼ੇ ਵਿਚ ਨਹੀਂ ਰੱਖ ਸਕੀ, ਉਸਦੇ ਕੋਲ ਸਟੀਕ ਨਹੀਂ ਸੀ ਅਤੇ ਡਿਫੈਂਸ ਵੀ ਕਮਜ਼ੋਰ ਨਜ਼ਰ ਆਇਆ। ਦੂਜੇ ਪਾਸੇ ਭਾਰਤ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਹਮਲਾਵਰ ਖੇਡ ਦਿਖਾਇਆ।
ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।