U19 Asia Cup : ਭਾਰਤ ਨੇ ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਪਹਿਲੀ ਜਿੱਤ
Friday, Dec 08, 2023 - 10:26 PM (IST)
ਸਪੋਰਟਸ ਡੈਸਕ- ਅੱਜ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਦੁਬਈ ਦੇ ਆਈਸੀਸੀ ਅਕੈਡਮੀ ਸਟੇਡੀਅਮ 'ਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ਦੇ ਮੈਚ 'ਚ ਭਾਰਤ ਨੇ ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਅਫ਼ਗਾਨਿਸਤਾਨ ਵੱਲੋਂ ਦਿੱਤੇ ਗਏ 174 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ ਸਿਰਫ਼ 37.3 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਅੱਗੇ ਵੱਡੇ ਸ਼ਾਟ ਨਹੀਂ ਖੇਡ ਸਕਿਆ। ਸਿਰਫ਼ ਓਪਨਰ ਜਮਸ਼ੀਦ ਜ਼ਾਦਰਾਨ ਨੇ 75 ਗੇਂਦਾਂ 'ਚ 43 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 30 ਦਾ ਅੰਕੜਾ ਪਾਰ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ
174 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ ਓਪਨਰ ਅਰਸ਼ਿਨ ਕੁਲਕਰਨੀ ਨੇ ਨਾਬਾਦ 70 ਅਤੇ ਮੁਸ਼ੀਰ ਖ਼ਾਨ ਨੇ ਨਾਬਾਦ 48 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾਈ। ਭਾਰਤੀ ਕਪਤਾਨ ਓਦੈ ਸਹਾਰਨ ਨੇ ਵੀ 49 ਗੇਂਦਾਂ 'ਚ 20 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਨੇ ਇਸ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਆਪਣਾ ਅਗਲਾ ਮੁਕਾਬਲਾ ਪੁਰਾਣੇ ਵਿਰੇੋਧੀ ਪਾਕਿਸਤਾਨ ਨਾਲ 10 ਦਸੰਬਰ ਨੂੰ ਖੇਡੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8