ਭਾਰਤ-ਬੰਗਲਾਦੇਸ਼ ਟੈਸਟ ਮੈਚ ਲਈ ਇੰਦੌਰ ''ਚ ਬਣਾਈ ਗਈ ''ਜਿਊਂਦੀ ਵਿਕਟ''
Wednesday, Nov 13, 2019 - 07:31 PM (IST)

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇੱਥੇ ਹੋਲਕਰ ਸਟੇਡੀਅਮ ਵਿਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਮੁੱਖ ਕਿਊਰੇਟਰ ਨੇ ਕਿਹਾ ਕਿ 5 ਦਿਨਾ ਮੁਕਾਬਲੇ ਲਈ 'ਜਿਊਂਦੀ ਵਿਕਟ' ਤਿਆਰ ਕੀਤੀ ਗਈ ਹੈ। ਐੱਮ. ਪੀ. ਸੀ. ਏ. ਦੇ ਮੁੱਖ ਕਿਊਰੇਟਰ ਸਮੰਦਰ ਸਿੰਘ ਚੌਹਾਨ ਨੇ ਕਿਹਾ ਕਿ ਅਸੀਂ ਟੈਸਟ ਕ੍ਰਿਕਟ ਦੀਆਂ ਜਰੂਰਤਾਂ ਦੇ ਮੁਤਾਬਕ ਜਿਊਂਦੀ ਵਿਕਟ ਬਣਾਈ ਹੈ। ਇਸ ਵਿਕਟ ਵਿਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੋਵਾਂ ਦੀ ਮਦਦ ਲਈ ਕੁੱਝ ਨਾ ਕੁਝ ਹੈ।
ਬਾਰਿਸ਼ ਦਾ ਅਸਰ ਨਹੀਂ
ਇਸੇ ਦੌਰਾਨ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਅਨੁਮਾਨ ਜਤਾਇਆ ਹੈ ਕਿ 5 ਦਿਨਾ ਟੈਸਟ ਮੈਚ ਦੌਰਾਨ ਸ਼ਹਿਰ ਦੇ ਆਸਮਾਨ ਵਿਚ ਬੱਦਲ ਛਾਏ ਰਹਿਣ ਦਾ ਸਿਲਸਲਾ ਬਰਕਰਾਰ ਰਹਿ ਸਕਦਾ ਹੈ ਪਰ ਫਿਲਹਾਲ ਬਾਰਿਸ਼ ਦੇ ਆਸਾਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅਗਲੇ 5 ਦਿਨਾਂ ਦੌਰਾਨ ਸ਼ਹਿਰ ਵਿਚ ਦਿਨ ਅਤੇ ਰਾਤ ਦਾ ਤਾਪਮਾਨ ਸਥਿਰ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਹਵਾ ਚੱਲਣ 'ਤੇ ਇਸ ਵਿਚ ਮਾਮੂਲੀ ਬਦਲਾਅ ਦਰਜ ਕੀਤਾ ਜਾ ਸਕਦਾ ਹੈ।