PUNJAB : ਹੈਰਾਨੀਜਨਕ! ਪੁਲਸ ਦੇਖ ਬੰਦੇ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਹੀ ਹੋ ਗਈ ਮੌਤ
Tuesday, Oct 14, 2025 - 01:22 PM (IST)

ਮੁੱਲਾਂਪੁਰ ਗਰੀਬਦਾਸ/ਮਾਜਰੀ (ਜ. ਬ., ਪਾਬਲਾ) : ਇੱਥੇ ਮੁੱਲਾਂਪੁਰ ਗਰੀਬਦਾਸ ਵਿਖੇ ਤਾਸ਼ ਖੇਡ ਰਹੇ ਪੰਜ ਜਣਿਆਂ ’ਤੇ ਸੀ. ਆਈ. ਏ. ਮੁਲਾਜ਼ਮਾਂ ਨੇ ਛਾਪਾ ਮਾਰਿਆ। ਇਸ ਦੌਰਾਨ ਬੁਰੀ ਤਰ੍ਹਾਂ ਡਰਨ 'ਤੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਗੋਲਾ (55) ਵਜੋਂ ਹੋਈ ਹੈ। ਦੂਜੇ ਪਾਸੇ ਘਬਰਾ ਜਾਣ ਕਾਰਨ ਅਮਰਜੀਤ ਸਿੰਘ ਨਾਂ ਦਾ ਵਿਅਕਤੀ ਵੀ ਹਸਪਤਾਲ ’ਚ ਦਾਖ਼ਲ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵਸਨੀਕਾਂ ਨੇ ਸੀ. ਆਈ. ਏ. ਸਟਾਫ ਨੂੰ ਘੇਰ ਲਿਆ। ਧੱਕਾਮੁੱਕੀ ਦੌਰਾਨ ਕੁੱਝ ਪੁਲਸ ਮੁਲਾਜ਼ਮ ਮੌਕੇ ਤੋਂ ਭੱਜ ਗਏ, ਜਦੋਂ ਕਿ ਲੋਕਾਂ ਦੀ ਭੀੜ ਨੇ ਦੋ ਪੁਲਸ ਜਵਾਨਾਂ ਨੂੰ ਘੇਰ ਲਿਆ। ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਅਮਨ-ਸ਼ਾਂਤੀ ਬਹਾਲ ਕਰਨ ਲਈ ਨੇੜਲੇ ਥਾਣਿਆਂ ਦੀ ਪੁਲਸ ਘਟਨਾ ਸਥਾਨ ’ਤੇ ਤੁਰੰਤ ਤਾਇਨਾਤ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
ਪਰਿਵਾਰ ਨੇ ਪੁਲਸ ’ਤੇ ਲਾਇਆ ਧਮਕਾਉਣ ਦਾ ਦੋਸ਼
ਜਾਣਕਾਰੀ ਮੁਤਾਬਕ ਸੀ. ਆਈ. ਏ. ਟੀਮ ਨੇ ਸੋਮਵਾਰ ਨੂੰ ਇਕ ਘਰ ’ਤੇ ਛਾਪਾ ਮਾਰਿਆ, ਜਿੱਥੇ ਕੁੱਝ ਲੋਕ ਤਾਸ਼ ਖੇਡ ਰਹੇ ਸਨ। ਇਸ ਦੌਰਾਨ ਵਿਅਕਤੀ ਰਾਕੇਸ਼ ਕੁਮਾਰ ਸੋਨੀ (55) ਦੀ ਸਿਹਤ ਵਿਗੜ ਗਈ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਵਸਨੀਕਾਂ ਅਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੀ. ਆਈ. ਏ. ਮੁਲਾਜ਼ਮ ਬਿਨਾਂ ਵਰਦੀ ਘਰ ’ਚ ਦਾਖ਼ਲ ਹੋਏ ਅਤੇ ਸਾਰਿਆਂ ਨੂੰ ਪਿਸਤੌਲਾਂ ਨਾਲ ਧਮਕਾਇਆ। ਅਚਾਨਕ ਹਥਿਆਰ ਦੇਖ ਕੇ ਰਾਕੇਸ਼ ਕੁਮਾਰ ਸਹਿਮ ਗਿਆ ਅਤੇ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਭੀੜ ਇਕੱਠੀ ਹੋ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਸੀ. ਆਈ. ਏ ਦੀ ਕਾਰਵਾਈ ਮਨਮਾਨੀ ਸੀ ਅਤੇ ਜਾਂਚ ਦੇ ਨਾਂ ’ਤੇ ਡਰ ਫੈਲਾ ਰਹੀ ਸੀ। ਸੂਤਰਾਂ ਮੁਤਾਬਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟਾਂ ਮੰਗੀਆਂ ਹਨ। ਮ੍ਰਿਤਕ ਦੇ ਪਰਿਵਾਰ ਨੇ ਨਿਰਪੱਖ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਪਵੇਗੀ ਰਿਕਾਰਡ ਤੋੜ ਠੰਡ! ਜਾਰੀ ਹੋਈ ਨਵੀਂ ਭਵਿੱਖਬਾਣੀ, ਲੋਕ ਪਹਿਲਾਂ ਹੀ ਕਰ ਲੈਣ ਤਿਆਰੀ
ਪੁਲਸ ਅਧਿਕਾਰੀਆਂ ਨੇ ਨਹੀਂ ਦਿੱਤਾ ਕੋਈ ਜਵਾਬ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਮੁੱਲਾਂਪੁਰ ਧਰਮਵੀਰ ਤੇ ਐੱਸ. ਐੱਚ. ਓ. ਮੁੱਲਾਂਪੁਰ ਅਮਨਪ੍ਰੀਤ ਤਰੀਕਾ ਨੂੰ ਵਾਰ-ਵਾਰ ਫੋਨ ਕੀਤੇ ਗਏ ਤਾ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8