ਭਾਰਤ-ਬੰਗਲਾਦੇਸ਼ ਮੈਚਾਂ ’ਤੇ ਭਾਰੀ ਪੈ ਰਿਹਾ ਪ੍ਰਦੂਸ਼ਣ, ਕੇਜਰੀਵਾਲ ਚੁੱਕਣਗੇ ਇਹ ਕਦਮ

Tuesday, Oct 29, 2019 - 03:19 PM (IST)

ਭਾਰਤ-ਬੰਗਲਾਦੇਸ਼ ਮੈਚਾਂ ’ਤੇ ਭਾਰੀ ਪੈ ਰਿਹਾ ਪ੍ਰਦੂਸ਼ਣ, ਕੇਜਰੀਵਾਲ ਚੁੱਕਣਗੇ ਇਹ ਕਦਮ

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਦਿੱਲੀ ਦੇ ਅਰੁਣ ਜੇਟਲੀ ਮੈਦਾਨ 'ਤੇ ਖੇਡਿਆ ਜਾਵੇਗਾ। ਪਹਿਲਾਂ ਇਸ ਮੈਚ ਦੇ ਸਥਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰਾਂ ਨੇ ਸੋਮਵਾਰ ਨੂੰ ਸਾਫ ਕਰ ਦਿੱਤਾ ਕਿ ਪਹਿਲਾ ਮੈਚ ਦਿੱਲੀ 'ਚ ਹੀ ਖੇਡਿਆ ਜਾਵੇਗਾ। ਦੀਵਾਲੀ ਤੋਂ ਬਾਅਦ ਹਮੇਸ਼ਾ ਤੋਂ ਹੀ ਦਿੱਲੀ 'ਚ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਹੁੰਦੀ ਰਹਿੰਦੀ ਹੈ। ਦੀਵਾਲੀ 'ਤੇ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਮੈਚ ਦਾ ਸਥਾਨ ਬਦਲਿਆ ਜਾ ਸਕਦਾ ਹੈ। ਬੀ. ਸੀ. ਸੀ. ਆਈ. ਸੂਤਰ ਨੇ ਸੋਮਵਾਰ ਨੂੰ ਕਿਹਾ, ''ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਸਾਨੂੰ ਮੈਚ ਨੂੰ ਲੈ ਕੇ ਇਜਾਜ਼ਤ ਮਿਲ ਚੁੱਕੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਮੀਦ ਜਤਾਈ ਕਿ ਹਵਾ ਦੇ ਪ੍ਰਦੂਸ਼ਣ ਦਾ ਭਾਰਤ-ਬੰਗਲਾਦੇਸ਼ ਟੀ-20 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹਵਾ ਦੀ ਗੁਣਵੱਤਾ 'ਚ ਸੁਧਾਰ ਲਈ ਦਿੱਲੀ ਸਰਕਾਰ ਨੇ ਕਈ ਕਦਮ ਚੁੱਕੇ ਹਨ। ਪ੍ਰਦੂਸ਼ਣ ਘੱਟ ਕਰਨ ਲਈ ਅਸੀਂ ਚਾਰ ਨਵੰਬਰ ਤੋਂ ਓਡ-ਈਵਨ ਯੋਜਨਾ ਨੂੰ ਵੀ ਲਾਗੂ ਕਰ ਰਹੇ ਹਾਂ।

PunjabKesari

ਪ੍ਰਦੂਸ਼ਣ ਦੀ ਸਮੱਸਿਆ ਵਧਣ ਦੇ ਸਵਾਲ 'ਤੇ ਬੀ. ਸੀ. ਸੀ. ਆਈ. ਸੂਤਰ ਨੇ ਕਿਹਾ ਅਜਿਹਾ ਜੇਕਰ ਹੁੰਦਾ ਹੈ ਤਾਂ ਉਸ ਦੇ ਲਈ ਕੋਈ ਪਲਾਨ ਨਹੀਂ ਹੈ। ਮੈਚ ਦਾ ਸ਼ੈਡਿਊਲ ਅਤੇ ਪਲਾਨ ਪਹਿਲਾਂ ਦਿੱਤੇ ਹੋਏ ਦਿਨ ਅਤੇ ਸਮੇਂ 'ਤੇ ਹੀ ਫਿਕਸ ਰਹਿਣਗੇ। ਜ਼ਿਕਰਯੋਗ ਹੈ ਕਿ 0 ਤੋਂ 50 ਵਿਚਾਲੇ ਏਅਰ ਕੁਆਲਿਟੀ ਇੰਡੈਕਸ ਨੂੰ 'ਚੰਗਾ' ਮੰਨਿਆ ਜਾਂਦਾ ਹੈ। 51 ਤੋਂ 100 ਨੂੰ 'ਸੰਤੋਖਜਨਕ', 101 ਤੋਂ 200 ਨੂੰ 'ਔਸਤ ਦਰਜੇ ਦਾ', 201 ਤੋਂ 300 ਤੱਕ 'ਖਰਾਬ' ਅਤੇ 301 ਤੋਂ 400 ਤਕ 'ਬਹੁਤ ਖਰਾਬ' ਅਤੇ 500 ਦੇ ਉੱਪਰ ਨੂੰ 'ਖਤਰਨਾਕ' ਮੰਨਿਆ ਜਾਂਦਾ ਹੈ।
PunjabKesari
ਇਸ ਤੋਂ ਪਹਿਲਾਂ ਸਾਲ 2017 'ਚ ਖਰਾਬ ਹਵਾ ਦੀ ਵਜ੍ਹਾ ਨਾਲ ਸ਼੍ਰੀਲੰਕਾਈ ਖਿਡਾਰੀਆਂ ਨੂੰ ਦਿੱਲੀ 'ਚ ਟੈਸਟ ਮੈਚ ਦੇ ਦੌਰਾਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇੱਥੋਂ ਤਕ ਕਿ ਖਿਡਾਰੀਆਂ ਨੇ ਮੈਦਾਨ 'ਤੇ ਫੀਲਡਿੰਗ ਦੇ ਦੌਰਾਨ ਮਾਸਕ ਵੀ ਪਹਿਨਿਆ ਸੀ। ਇਸ ਦੇ ਬਾਵਜੂਦ ਉਸ ਦੇ ਕੁਝ ਖਿਡਾਰੀ ਬੀਮਾਰ ਹੋ ਗਏ ਸਨ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਦੀਵਾਲੀ ਦੇ ਬਾਅਦ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਜਾਣੂ ਹਨ, ਪਰ ਮੈਚ ਇਕ ਹਫਤੇ ਬਾਅਦ ਸ਼ੁਰੂ ਹੋਣਾ ਹੈ, ਇਸ ਲਈ ਉਮੀਦ ਹੈ ਕਿ ਸਿਹਤ ਸਬੰਧੀ ਕੋਈ ਦਿੱਕਤ ਨਹੀਂ ਹੋਵੇਗੀ।''


author

Tarsem Singh

Content Editor

Related News