U-19 WC ਦੇ ਫਾਈਨਲ 'ਚ ਲੜਾਈ ਕਰਨ ਵਾਲੇ ਇਨ੍ਹਾਂ 5 ਖਿਡਾਰੀਆਂ 'ਤੇ ਡਿੱਗੀ ICC ਦੀ ਗਾਜ

02/11/2020 1:56:02 PM

ਨਵੀਂ ਦਿੱਲੀ— ਐਤਵਾਰ 9 ਫਰਵਰੀ ਨੂੰ ਪੋਚੇਸਟ੍ਰਾਮ 'ਚ ਭਾਰਤ ਅਤੇ ਬੰਗਲਾਦੇਸ਼ ਦੀਆਂ ਯੁਵਾ ਟੀਮਾਂ ਵਿਚਾਲੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਅੰਡਰ 19 ਵਰਲਡ ਕੱਪ 2020 ਦੇ ਫਾਈਨਲ ਮੁਕਾਬਲੇ ਨੂੰ ਬੰਗਲਾਦੇਸ਼ ਨੇ ਜਿੱਤ ਲਿਆ। ਹਾਲਾਂਕਿ, ਮੈਚ ਦੇ ਦੌਰਾਨ ਅਤੇ ਮੈਚ ਦੇ ਬਾਅਦ ਦੋਹਾਂ ਟੀਮਾਂ ਵਿਚਾਲੇ ਵਿਵਾਦ ਅਤੇ ਧੱਕਾਮੁੱਕੀ ਹੋਈ।
PunjabKesari
ਇਸੇ ਦੇ ਚਲਦੇ ਇਸ ਜੈਂਟਲਮੈਨ ਗੇਮ ਦੀ ਮਰਿਆਦਾ ਬਣਾਏ ਰੱਖਣ ਲਈ  ਆਈ. ਸੀ. ਸੀ. ਨੇ ਇਸ ਵਿਵਾਦ ਅਤੇ ਲੜਾਈ ਲਈ 5 ਖਿਡਾਰੀਆਂ ਨੂੰ ਦੋਸ਼ੀ ਨੂੰ ਦੋਸ਼ੀ ਪਾਇਆ ਹੈ ਜਿਸ 'ਚ 3 ਬੰਗਲਾਦੇਸ਼ੀ ਖਿਡਾਰੀ ਮੁਹੰਮਦ ਤੌਹਵਿਦ ਹਦੌਏ, ਸ਼ਮੀਮ ਹੁਸੈਨ ਅਤੇ ਰਕੀਬੁਲ ਅਤੇ 2 ਭਾਰਤੀ ਖਿਡਾਰੀ ਰਵੀ ਬਿਸ਼ਨੋਈ ਅਤੇ ਆਕਾਸ਼ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਪੰਜੇ ਖਿਡਾਰੀਆਂ ਨੂੰ ਆਈ. ਸੀ. ਸੀ. ਨੇ ਸਜ਼ਾ ਦਿਤੀ ਹੈ।

ਜਾਣੋ ਕਿਸ ਖਿਡਾਰੀ ਨੂੰ ਮਿਲੀ ਕਿੰਨੀ ਸਜ਼ਾ
ਬੰਗਲਾਦੇਸ਼ ਦੇ ਤੌਹੀਦ ਹ੍ਰਿਦੋਏ ਨੂੰ ਆਰਟਿਕਲ 2.21 ਤੋੜਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ 10 ਸਸਪੈਂਸ਼ਨ ਪੁਆਇੰਟਸ ਮਿਲੇ, ਜੋ 6 ਡਿਮੈਰਿਟ ਪੁਆਇੰਟ ਦੇ ਬਰਾਬਰ ਹਨ। ਇਹ ਪੁਆਇੰਟ ਉਨ੍ਹਾਂ ਦੇ ਖਾਤੇ 'ਚ ਅਗਲੇ ਦੋ ਸਾਲਾਂ ਲਈ ਜੁੜ ਗਏ ਹਨ। ਹ੍ਰਿਦੋਏ ਆਪਣੇ ਦੇਸ਼ ਲਈ ਅਗਲੇ 10 ਵਨ-ਡੇ ਅਤੇ ਟੀ-20 ਕੌਮਾਂਤਰੀ ਮੈਚ ਨਾ ਤਾਂ ਸੀਨੀਅਰ ਟੀਮ ਲਈ ਅਤੇ ਨਾ ਹੀ ਜੂਨੀਅਰ ਟੀਮ ਲਈ ਖੇਡ ਸਕਣਗੇ।
PunjabKesari
ਬੰਗਲਾਦੇਸ਼ ਦੇ ਹੀ ਦੂਜੇ ਖਿਡਾਰੀ ਸ਼ਮੀਮ ਹੁਸੈਨ ਨੇ ਵੀ ਆਪਣੀ ਸਜ਼ਾ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਆਰਟੀਕਲ 2.21 ਤੋੜਿਆ ਹੈ। ਇਸ ਨੂੰ ਆਈ. ਸੀ. ਸੀ. ਨੇ 8 ਸਸਪੈਂਸ਼ਨ ਪੁਆਇੰਟ ਦਿੱਤੇ ਹਨ ਜੋ 6 ਡਿਮੈਰਿਟ ਪੁਆਇੰਟਸ ਦੇ ਬਰਾਬਰ ਹਨ। ਉਨ੍ਹਾਂ ਦੇ ਖਾਤੇ 'ਚ ਵੀ 2 ਸਾਲ ਤਕ ਇਹ ਪੁਆਇੰਟਸ ਜੁੜੇ ਰਹਿਣਗੇ। ਹੁਸੈਨ ਵੀ ਆਪਣੇ ਦੇਸ਼ ਦੀ ਕਿਸੇ ਵੀ ਟੀਮ ਲਈ 6 ਟੀ-20 ਅਤੇ ਵਨ-ਡੇ ਮੈਚ ਨਹੀਂ ਖੇਡ ਸਕਣਗੇ। ਜਦਕਿ ਰਕੀਬੁਲ ਹਸਨ ਨੂੰ ਵੀ ਇਸੇ ਆਰਟੀਕਲ ਦੇ ਤਹਿਤ ਦੋਸ਼ੀ ਪਾਇਆ ਗਿਆ, ਜਿਨ੍ਹਾਂ ਨੂੰ 4 ਸਸਪੈਂਸ਼ਨ ਪੁਆਇੰਟ ਮਿਲੇ ਜੋ 5 ਡਿਮੈਰਿਟ ਦੇ ਬਰਾਬਰ ਹਨ।
PunjabKesari
ਦੂਜੇ ਪਾਸੇ ਭਾਰਤੀ ਟੀਮ ਦੇ ਗੇਂਦਬਾਜ਼ ਆਕਾਸ਼ ਸਿੰਘ ਨੂੰ ਆਰਟੀਕਲ 2.21 ਤੋੜਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਦੇ ਖਾਤੇ 'ਚ ਆਈ. ਸੀ. ਸੀ. ਨੇ ਅਗਲੇ ਦੋ ਸਾਲ ਲਈ 8 ਸਸਪੈਂਸ਼ਨ ਪੁਆਇੰਟ ਜੋੜ ਦਿੱਤੇ ਹਨ ਜੋ 6 ਡਿਮੈਰਿਟ ਪੁਆਇੰਟਸ ਦੇ ਬਰਾਬਰ ਹਨ। ਆਕਾਸ਼ ਅਗਲੇ 8 ਮੈਚਾਂ 'ਚ ਭਾਰਤ ਦੀ ਕਿਸੇ ਵੀ ਵਨ-ਡੇ ਅਤੇ ਟੀ-20 ਟੀਮ ਦਾ ਹਿੱਸਾ ਨਹੀਂ ਹੋਣਗੇ। ਜਦਕਿ ਸਪਿਨਰ ਰਵੀ ਬਿਸ਼ਨੋਈ ਨੂੰ 5 ਸਸਪੈਂਸ਼ਨ ਪੁਆਇੰਟਸ ਮਿਲੇ ਹਨ ਜੋ 5 ਡਿਮੈਰਿਟ ਪੁਆਇੰਟਸ ਦੇ ਬਰਾਬਰ ਹਨ। ਅਵਿਸ਼ੇਕ ਦਾਸ ਨੂੰ ਆਊਟ ਕੀਤੇ ਜਾਣ ਦੇ ਬਾਅਦ ਉਨ੍ਹਾਂ ਨੇ ਗਲਤ ਭਾਸ਼ਾ ਅਤੇ ਵਿਵਹਾਰ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਅਗਲੇ 2 ਸਾਲਾਂ ਲਈ 7 ਡਿਮੈਰਿਟ ਅੰਕ ਮਿਲ ਗਏ ਹਨ। ਇਨ੍ਹਾਂ ਸਾਰਿਆਂ ਖਿਡਾਰੀਆਂ 'ਤੇ ਇਹ ਦੋਸ਼ ਮੈਦਾਨੀ ਅੰਪਾਇਰਾਂ, ਥਰਡ ਅੰਪਾਇਰ ਅਤੇ ਫੋਰਥ ਅੰਪਾਇਰ ਨੇ ਲਾਏ ਹਨ।


Tarsem Singh

Content Editor

Related News